ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਵਲੋਂ ਕਿਉਂ ਲਗਾਇਆ ਗਿਆ ਧਰਨਾ ਜਾਣੋ ਕਾਰਨ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕੀਤਾ ਬਟਾਲਾ ਰੇਲਵੇ ਸਟੇਸ਼ਨ ਤੇ ਬਟਾਲਾ ਪਠਾਨਕੋਟ ਰੇਲਵੇ ਟਰੈਕ ਜਾਮ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਵਲੋਂ ਕਿਉਂ ਲਗਾਇਆ ਗਿਆ ਧਰਨਾ ਜਾਣੋ ਕਾਰਨ

ਇਸ ਰੋਸ ਪ੍ਰਦਰਸ਼ਨ ਨੂੰ ਲੈਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਅੱਜ ਤੋਂ 2 ਸਾਲ ਪਹਿਲਾਂ ਦਿੱਲੀ ਅੰਦੋਲਨ ਦੌਰਾਨ ਸਿੰਘੂ ਸਥਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ, ਜਿਸਨੂੰ ਮਾਝੇ ਵਾਲਿਆਂ ਦੀ ਸਟੇਜ ਵੀ ਕਿਹਾ ਜਾਂਦਾ ਸੀ, ਤੇ ਬੀਜੇਪੀ ਦੇ ਸਥਾਨਕ ਲੀਡਰ ਅਮਨ ਡੱਬਾਸ ਅਤੇ ਪ੍ਰਦੀਪ ਖਤ੍ਰੀ ਦੀ ਅਗਵਾਹੀ ਵਿਚ ਕਰੀਬ 250 ਲੋਕਾਂ ਦੇ ਹਜ਼ੂਮ ਨੇ 29 ਜਨਵਰੀ 2021 ਨੂੰ ਸਵੇਰੇ 10 ਵਜੇ ਦੇ ਕਰੀਬ ਹਮਲਾ ਕੀਤਾ, ਹਮਲਾਵਰਾਂ ਵੱਲੋਂ ਔਰਤਾਂ ਦੇ ਕੈਂਪ ਵਾਲਾ ਟੈਂਟ ਪਾੜਿਆ ਗਿਆ, ਪਟਰੋਲ ਬੰਬ ਸੁੱਟ ਕੇ ਅੱਗ ਲਾਈ ਗਈ ਅਤੇ ਦਿੱਲੀ ਪੁਲਿਸ ਵੱਲੋਂ ਹਮਲਾਵਰਾਂ ਦੀ ਬਜਾਏ ਕਿਸਾਨਾਂ ਤੇ ਲਾਠੀ ਚਾਰਜ਼ ਕੀਤਾ ਗਿਆ, ਹੰਜੂ ਗੈਸ ਦੇ ਗੋਲੇ ਸੁੱਟੇ ਗਏ | ਪਰ ਵੀਡੀਓ ਸਬੂਤ ਮਾਜ਼ੂਦ ਹੋਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਇਸ ਕਰਕੇ ਕੱਲ੍ਹ ਪੰਜਾਬ ਦੇ 12 ਜਿਲ੍ਹਿਆਂ ਵਿਚ 15 ਥਾਵਾਂ ਤੇ 3 ਘੰਟੇ ਦਾ ਸੰਕੇਤਕ ਰੇਲ ਰੋਕੋ ਅੰਦੋਲਨ ਕੀਤਾ ਗਿਆ ਸੀ, ਪਰ ਜਿਲਾ ਗੁਰਦਾਸਪੁਰ ਦੇ ਬਟਾਲਾ ਰੇਲਵੇ ਸਟੇਸ਼ਨ ਉਤੇ ਬਟਾਲਾ ਪਠਾਨਕੋਟ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕੀਤਾ ਗਿਆ ਹੈ  ਓਹਨਾ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਮਜਦੂਰਾਂ ਖਿਲਾਫ ਦਿੱਲੀ ਅਤੇ ਪੂਰੇ ਦੇਸ਼ ਵਿਚ ਪਾਏ ਗਏ ਪੁਲਿਸ ਕੇਸ ਵਾਪਿਸ ਨਹੀਂ ਲਏ ਗਏ ਅੱਜ ਦਾ ਮੋਰਚਾ ਮੰਗ ਕਰਦਾ ਹੈ ਕਿ ਸਾਰੇ ਕੇਸ ਜਲਦ ਤੋਂ ਜਲਦ ਵਾਪਿਸ ਲਏ ਜਾਣ ਅਤੇ 26 ਜਨਵਰੀ ਨੂੰ ਫੜੇ ਗਏ ਸਾਧਨ ਵਾਪਿਸ ਕੀਤੇ ਜਾਣ, ਲਖੀਮਪੁਰ ਖੀਰੀ ਵਿਚ ਸ਼ਾਤਮਈ ਅੰਦੋਲਨ ਕਰਕੇ ਵਾਪਿਸ ਮੁੜ ਰਹੇ ਕਿਸਾਨਾਂ ਤੇ ਗੱਡੀਆਂ ਚੜ੍ਹਾ ਕੇ ਕਤਲ ਕਰਨ ਦੇ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਟੈਂਨੀ ਨੂੰ ਦਿੱਤੀ ਜਮਾਨਤ ਰੱਦ ਕਰਕੇ ਜੇਲ੍ਹ ਚ ਬੰਦ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਬੇਕਸੂਰ ਫੜੇ ਗਏ ਕਿਸਾਨ ਰਿਹਾਅ ਕੀਤੇ ਜਾਣ, ਧਾਰਾ 120 ਬੀ ਦੇ ਦੋਸ਼ੀ, ਉਸਦੇ ਪਿਤਾ ਅਤੇ ਕੇਂਦਰੀ ਮੰਤਰੀ, ਅਜੈ ਮਿਸ਼ਰਾ ਟੈਨੀ ਨੂੰ ਮੰਤਰੀ ਪਦ ਤੋਂ ਬਰਖਾਸਤ ਕਰਕੇ, ਕਾਨੂੰਨੀ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ, ਬਿਜਲੀ ਵੰਡ ਲਾਇਸੈਂਸ ਨਿਜ਼ਾਮ 2022 ਨੂੰ ਰੱਦ ਕੀਤਾ ਜਾਵੇ ਅਤੇ ਬਿਜਲੀ ਸੋਧ ਬਿੱਲ 2020 ਦਾ ਖਰੜਾ ਰੱਦ ਕੀਤਾ ਜਾਵੇ | ਓਹਨਾ ਕਿਹਾ ਕਿ ਜਨਹਿੱਤ ਵਿਚ ਭਾਰਤ ਸਰਕਾਰ WTO ਨਾਲ ਕੀਤੇ ਗਏ ਕਾਰਪੋਰੇਟ ਸਮਝੌਤਿਆਂ ਵਿੱਚੋ ਬਾਹਰ ਆਵੇ ਤੇ ਲੋਕ ਅਤੇ ਕੁਦਰਤ ਪੱਖੀ ਵਿਵਸਥਾ ਲਈ ਕੰਮ ਕਰੇ | ਪੰਜਾਬ ਸਰਕਾਰ ਸੜਕੀ ਪ੍ਰੋਜੈਕਟਾਂ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਬਿਨਾ ਯੋਗ ਰਕਮ ਦੀ ਅਦਾਇਗੀ ਅਤੇ ਹੋਰ ਮੁਸ਼ਕਿਲਾਂ ਦਾ ਕੀਤੇ ਬਿਨ੍ਹਾਂ ਐਕੁਆਇਰ ਕਰਨ ਦੀ ਕੋਸ਼ਿਸ਼ ਬੰਦ ਕਰੇ, ਮਜੂਦਾ ਗੰਨੇ ਦੀ ਫਸਲ ਦੀ ਅਦਾਇਗੀ ਐਲਾਨੀ ਕੀਮਤ 380 ਰੁਪਏ ਦੇ ਹਿਸਾਬ ਨਾਲ ਕੀਤੀ ਜਾਵੇ ਅਤੇ ਆਉਣ ਵਾਲੇ ਸਮੇ ਲਈ ਕੀਮਤ 500 ਰੁਪਏ ਕੀਤੀ ਜਾਵੇ, ਕਾਰਪੋਰੇਟ ਦੀਆਂ ਫੈਕਟਰੀਆਂ ਵੱਲੋਂ ਕੀਤੇ ਜਾ ਰਹੇ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਕਨੂੰਨ ਨੂੰ ਸ਼ਖਤੀ ਨਾਲ ਲਾਗੂ ਕੀਤਾ ਜਾਵੇ, ਪੰਜਾਬ ਅਤੇ ਦਿੱਲੀ ਮੋਰਚੇ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜੇ ਤੇ ਨੌਕਰੀ ਦਿੱਤੀ ਜਾਵੇ ਅਤੇ ਹੋਰ ਮੰਗਾਂ ਜਿਵੇ ਮਜਦੂਰਾਂ ਲਈ 365 ਦਿਨ ਰੁਜਗਾਰ, ਪੰਚਾਇਤੀ ਜਮੀਨ ਵਿਚ 1/3 ਹਿੱਸਾ ,ਫਸਲ de ਵਾਜਿਬ ਭਾਅ ਤੇ ਹੋਰ ਅਹਿਮ ਮੰਗਾਂ ਤੇ ਕੰਮ ਕੀਤਾ ਜਾਵੇ |