ਅੱਖਾਂ ਦੇ ਫ੍ਰੀ ਚੈੱਕਅਪ ਕੈਂਪ ਵਿੱਚ ਲਗਭਗ 300 ਮਰੀਜ਼ਾਂ ਦੀ ਹੋਈ ਜਾਂਚ
ਅੱਖਾਂ ਦੇ ਫ੍ਰੀ ਚੈੱਕਅਪ ਕੈਂਪ ਵਿੱਚ ਲਗਭਗ 300 ਮਰੀਜ਼ਾਂ ਦੀ ਹੋਈ ਜਾਂਚ
ਅੱਡਾ ਸਰਾਂ (ਜਸਵੀਰ ਕਾਜਲ)
ਬਾਬਾ ਬਲਵੰਤ ਸਿੰਘ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਬਸਿਡਰੀ ਹੈਲਥ ਸੈਂਟਰ ਦਾਰਾਪੁਰ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ।ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਤੇ ਬਾਬਾ ਬਲਵੰਤ ਸਿੰਘ ਦੇ ਸੀਨੀਅਰ ਮੈਡੀਕਲ ਅਫਸਰ ਭੂੰਗਾ ਡਾ ਹਰਜੀਤ ਸਿੰਘ ਨੇ ਸਾਂਝੇ ਤੇ ਕੀਤਾ ।ਹੈਲਥ ਸੈਂਟਰ ਦਾਰਾਪੁਰ ਦੇ ਇੰਚਾਰਜ ਡਾ ਨਿਰਮਲ ਸਿੰਘ ਦੀ ਟੀਮ ਡਾ ਹਰਦੀਪ ਸਿੰਘ ਆਪਟੀਕਲ ਅਲਫੀਸਰ ਭੂੰਗਾ ਮੈਂ ਕੈਂਪ ਦੌਰਾਨ ਤਿੱਨ ਸੌ ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਤੇ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਲੋਡ਼ਵੰਦ ਮਰੀਜ਼ਾਂ ਦਾ ਐਚ ਵੀ , ਸ਼ੂਗਰ ,ਦੇ ਬੀ ਪੀ ਵੀ ਚੈੱਕ ਕੀਤਾ ਗਿਆ । ਕੈਂਪ ਦੇ ਅਖੀਰ ਵਿੱਚ ਅੱਖਾਂ ਦੀ ਚੈਕਅੱਪ ਕਰਕੇ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਵੀ ਮੁਫਤ ਦਿੱਤੀਆਂ ਗਈਆਂ ।ਇਸ ਮੌਕੇ ਬਾਬਾ ਬਲਵੰਤ ਸਿੰਘ ਦਾਰਾਪੁਰ ਵੱਲੋਂ ਨੱਬੇ ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੀ ਵੰਡਿਆ ਗਿਆ ਕੈਂਪ ਵਿੱਚ ਵਰਿੰਦਰ ਸਿੰਘ ਮਸੀਤੀ ਵੱਲੋਂ ਨੇਤਰਦਾਨ ਕੈਂਪ ਵੀ ਲਗਾਇਆ ਗਿਆ ।ਇਸ ਮੌਕੇ ਭਗਵਾਨ ਦਾਸ ਸੰਦੀਪ ਸਿੰਘ , ਹਰਪ੍ਰੀਤ ਸਿੰਘ, ਰਾਜਾ, ਅੰਮ੍ਰਿਤ, ਕੁਨਾਲ, ਮੱਖਣ ਸਿੰਘ, ਕੁੱਕੂ, ਅਮਨਦੀਪ ਅਤੇ ਪਿੰਡ ਵਾਸੀ ਮੌਜੂਦ ਸਨ