15ਸਾਲਾਂ ਨਾਬਾਲਗ ਲੜਕੀ ਨਾਲ 62ਸਾਲਾਂ ਵਿਅਕਤੀ ਨੇ ਕੀਤਾ ਗਲਤ

ਲਾਲਚ ਦਿੰਦੇ ਹੋਏ ਕਿਸੇ ਨੂੰ ਨਾ ਦੱਸਣ ਦੀ ਗੱਲ ਕਹੀ

mart daar

ਬਟਾਲਾ ਦੇ ਨਜਦੀਕੀ ਪਿੰਡ ਡੇਹਰੀਵਾਲ ਵਿਖੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਆਈ ਸਾਹਮਣੇ , ਪਿੰਡ ਚ 15 ਸਾਲਾਂ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਰਹਿਣ ਵਾਲੇ 62 ਸਾਲਾਂ ਵਿਅਕਤੀ ਨੇ ਕੀਤੀ ਜਬਰਦਸਤੀ . ਆਰੋਪੀ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਵਲੋਂ ਆਰੋਪੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ 

ਪੀੜਤ ਲੜਕੀ ਅਤੇ ਉਸਦੀ ਮਾਤਾ ਅਤੇ ਪਿੰਡ ਵਾਸੀਆਂ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਪੀੜਤ ਲੜਕੀ ਦੀ ਮਾਤਾ ਆਂਗਣਵਾੜੀ ਵਰਕਰ ਦਾ ਅਤੇ ਪਿਤਾ ਮੇਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ ਘਟਨਾ ਊਸ ਵੇਲੇ ਵਾਪਰੀ ਜਦੋ ਮਾਤਾ ਅਤੇ ਪਿਤਾ ਆਪਣੇ ਕੰਮ ਤੇ ਗਏ ਹੋਏ ਸੀ ਅਤੇ ਪੀੜਤ ਲੜਕੀ ਘਰ ਵਿੱਚ ਇਕੱਲੀ ਸੀ ਉਸ ਵੇਲੇ ਆਰੋਪੀ ਜੋਗਿੰਦਰ ਪਾਲ ਜੋ ਪਿੰਡ ਵਿੱਚ ਰਾਸ਼ਨ ਡਿਪੂ ਚਲਾਉਂਦਾ ਹੈ ਘਰ ਆਇਆ ਅਤੇ ਉਸਨੇ ਘਰੇ ਬੇਟੀ ਨੂੰ ਇਕੱਲੇ ਦੇਖਦੇ ਹੋਏ ਜਬਰਦਸਤੀ ਕੀਤੀ ਅਤੇ ਜਾਣ ਲੱਗੇ ਉਸਨੇ ਬੇਟੀ ਨੂੰ ਲਾਲਚ ਵੀ ਦਿੰਦੇ ਹੋਏ ਕਿਸੇ ਨੂੰ ਨਾ ਦੱਸਣ ਦੀ ਗੱਲ ਕਹਿੰਦੇ ਹੋਏ ਘਰੋਂ ਵਾਪਿਸ ਚਲਾ ਗਿਆ ਜਦੋਂ  ਮਾਤਾ ਵਾਪਿਸ ਘਰ ਆਈ ਤਾਂ ਬੇਟੀ ਨੇ ਰੋਂਦੇ ਹੋਏ ਸਾਰੀ ਘਟਨਾ ਬਾਰੇ ਦੱਸਿਆ ਤਾਂ ਪਰਿਵਾਰ ਨੇ ਉਸੇ ਸਮੇਂ 112 ਤੇ ਕਾਲ ਕਰਦੇ ਹੋਏ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਪੁਲਿਸ ਵਲੋਂ ਬਿਆਨ ਦਰਜ ਕਰਦੇ ਹੋਏ ਉਕਤ ਆਰੋਪੀ ਤੇ 376 ਧਾਰਾ ਤਹਿਤ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ . ਉਹਨਾਂ ਕਿਹਾ ਕਿ ਆਰੋਪੀ ਫਰਾਰ ਹੈ ਉਸਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂਕਿ ਪਿੰਡ ਦੀ ਕਿਸੇ ਹੋਰ ਬੇਟੀ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ