ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਪਰਿਵਾਰ ਨੂੰ ਟੈਂਕਰ ਨੇ ਦਰੜਿਆ ਮੌਕੇ ਤੇ ਪਿਓ ਅਤੇ ਦੋ-ਛੋਟੇ ਪੁਤਰਾਂ ਦੀ ਹੋਈ ਮੌਤ
ਪਟਿਆਲਾ ਦੇ ਆਨੰਦ ਨਗਰ ਐਕਸਟੈਨਸ਼ਨ 'ਚ ਰਹਿਣ ਵਾਲੇ ਪਰਮਜੀਤ ਸਿੰਘ ਚੱਢਾ
ਪਟਿਆਲਾ ਦੇ ਆਨੰਦ ਨਗਰ ਐਕਸਟੈਨਸ਼ਨ 'ਚ ਰਹਿਣ ਵਾਲੇ ਪਰਮਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ 2 ਪੁੱਤਰਾਂ ਦੀ ਬਰੇਲੀ ਨੇੜੇ ਫਤਿਹਗੰਜ ਟੋਲ-ਪਲਾਜਾ ਵਿਖੇ ਸੜਕ ਹਾਦਸੇ 'ਚ ਮੌਤ ਹੋ ਗਈ। ਜਦੋਂ ਕਿ ਉਸ ਦੀ ਪਤਨੀ ਇੰਦਰਪ੍ਰੀਤ ਕੌਰ ਅਤੇ 5 ਸਾਲ ਦੀ ਪੁੱਤਰੀ ਦੋਵੇਂ ਜ਼ਖ਼ਮੀ ਹੋਏ ਸਨ। ਮ੍ਰਿਤਕਾਂ 'ਚ 42 ਸਾਲਾ ਪਰਮਜੀਤ ਸਿੰਘ ਚੱਢਾ ਤੋਂ ਇਲਾਵਾ ਉਸ ਦੇ 2 ਪੁੱਤਰਾਂ ਸਰਬਜੀਤ ਸਿੰਘ ਉਰਫ਼ ਅਵੀ(16) ਅਤੇ ਅੰਸ਼ ਸਿੰਘ (14) ਵੀ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਬਰੇਲੀ ਵਿਖੇ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਿਆ ਸੀ। ਉਨ੍ਹਾਂ ਦੇ ਕੁਝ ਹੋਰ ਰਿਸ਼ਤੇਦਾਰ ਵੀ ਸਨ। ਬੀਤੀ ਰਾਤ ਜਦੋਂ ਉਹ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸੀ ਤਾਂ ਫਤਿਹਗੰਜ ਪੱਛਮੀ ਟੋਲ ਪਲਾਜ਼ਾ ਤੋਂ ਥੋੜ੍ਹਾ ਪਹਿਲਾਂ ਪਰਮਜੀਤ ਨੇ ਫਾਸਟੈਗ ਰੀਚਾਰਜ ਕਰਨ ਲਈ ਆਪਣੀ ਕਾਰ ਰੋਕੀ । ਇਸ ਦੌਰਾਨ ਜਿਵੇਂ ਹੀ ਉਹ ਕਾਰ ‘ਚੋਂ ਉਤਰਿਆ ਤਾਂ ਉਸ ਦੇ ਦੋਵੇਂ ਲੜਕੇ ਵੀ ਕਾਰ ਤੋਂ ਹੇਠਾਂ ਉਤਰ ਕੇ ਉਸਦੇ ਪਿੱਛੇ ਪਿੱਛੇ ਤੁਰ ਪਏ । ਪਿੱਛੋਂ ਇਕ ਤੇਜ਼ ਰਫ਼ਤਾਰ ਕੇਂਟਰ ਆਇਆ, ਜਿਸ ਨੇ ਪਹਿਲਾਂ ਪਰਮਜੀਤ ਸਿੰਘ ਚੱਢਾ ਦੀ ਗੱਡੀ ਦੇ ਪਿੱਛੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਖੜ੍ਹੀ ਗੱਡੀ ਨੂੰ ਟੱਕਰ ਮਾਰੀ। ਫਿਰ ਗੱਡੀ ਦੇ ਬਾਹਰ ਖੜ੍ਹੇ ਪਿਓ-ਪੁੱਤਰਾਂ ਨੂੰ ਦਰੜ ਦਿੱਤਾ। ਜਿਸ ਨਾਲ ਪਿਓ ਤੇ ਦੋਨਾਂ ਪੁੱਤਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਨਾਲ ਹੀ ਬੇਕਾਬੂ ਟੈਂਕਰ ਖੜ੍ਹ ਚ ਡਿੱਗ ਪਿਆ ਤੇ ਉਸਦਾ ਡ੍ਰਾਈਵਰ ਫਰਾਰ ਦੱਸਿਆ ਜਾ ਰਿਹਾ।