ਪਿੰਡ ਝੱਜ ਬ੍ਰਾਹਮਣਾ ਵਿਖੇ 1 ਸਤੰਬਰ ਨੂੰ ਸ਼ੁਰੂ ਹੋਵੇਗੀ ਸ੍ਰੀਮਦ ਭਾਗਵਤ ਕਥਾ

ਪਿੰਡ ਝੱਜ ਬ੍ਰਾਹਮਣਾ ਵਿਖੇ 1 ਸਤੰਬਰ ਨੂੰ ਸ਼ੁਰੂ ਹੋਵੇਗੀ ਸ੍ਰੀਮਦ ਭਾਗਵਤ ਕਥਾ

ਪਿੰਡ ਝੱਜ ਬ੍ਰਾਹਮਣਾ ਵਿਖੇ 1 ਸਤੰਬਰ ਨੂੰ ਸ਼ੁਰੂ ਹੋਵੇਗੀ ਸ੍ਰੀਮਦ ਭਾਗਵਤ ਕਥਾ
mart daar

ਪਿੰਡ ਝੱਜ ਬ੍ਰਾਹਮਣਾ ਵਿਖੇ 1 ਸਤੰਬਰ ਨੂੰ ਸ਼ੁਰੂ ਹੋਵੇਗੀ ਸ੍ਰੀਮਦ ਭਾਗਵਤ ਕਥਾ,
 
ਅੱਡਾ ਸਰਾਂ ,29ਅਗਸਤ (ਕਾਜਲ   )- ਪਿੰਡ ਝੱਜ ਬ੍ਰਾਹਮਣਾ ਦੇ ਤ੍ਰਿਦੇਵ ਮੰਦਿਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ 14 ਵੀਂ ਸ੍ਰੀਮਦ ਭਾਗਵਤ ਕਥਾ 1 ਤੋਂ 6 ਸਤੰਬਰ ਤੱਕ ਸਮੂਹ ਪਿੰਡ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਕਰਵਾਈ ਜਾਵੇਗੀ | ਇਸ ਬਾਰੇ ਪ੍ਰੋਗਰਾਮ ਪੱਤਰ ਜਾਰੀ ਕਰਦੇ ਪ੍ਰਬੰਧਕ ਸੇਵਾਦਾਰਾਂ ਨੇ ਸਮਾਗਮ ਦੀਆਂ ਤਿਆਰੀਆਂ ਲਈ ਵਿਚਾਰ ਵਟਾਂਦਰਾ ਵੀ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਪੰਡਿਤ ਨਰਿੰਦਰ ਕੁਮਾਰ ਅਤੇ ਪੰਡਿਤ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਰੋਜ਼ਾਨਾ ਸ਼ਾਮ 4 ਵਜੇ ਤੋਂ 7 ਵਜੇ ਤੱਕ ਰਾਸ਼ਟਰੀ ਸੰਤ ਸੁਆਮੀ ਰਾਮ ਤੀਰਥ ਜੀ ਮਹਾਰਾਜ ਹਰਿਦੁਆਰ ਵਾਲੇ ਕਥਾ ਕਰਨਗੇ | ਇਸ ਦੇ ਨਾਲ ਹੀ 6 ਸਤੰਬਰ ਨੂੰ ਰਾਤ 8 ਵਜੇ ਤੋਂ ਦੇਰ ਰਾਤ ਤੱਕ ਕ੍ਰਿਸ਼ਨ ਉਤਸਵ ਕਥਾ ਹੋਵੇਗੀ |  

7 ਸਤੰਬਰ ਨੂੰ ਮੰਦਿਰ ਵਿਖੇ ਝੰਡੇ ਦੀ ਰਸਮ ਅਤੇ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਹਵਨ ਯੱਗ ਹੋਵੇਗਾ | ਇਸ ਮੌਕੇ ਸੰਤ ਮਹਾਤਮਾ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ | ਇਸ ਮੌਕੇ ਜਗਦੀਸ਼ ਸ਼ਰਮਾ,ਜੀਵਨ ਸ਼ਰਮਾ,ਨਰੇਸ਼ ਕੁਮਾਰ,ਮਨਦੀਪ ਕੁਮਾਰ,ਮਨਮੋਹਨ ਲਾਲ, ਸੁਮਨ ਸ਼ਰਮਾ, ਪੰਡਿਤ ਨਰੋਤਮ ਸ਼ਰਮਾ ਅਤੇ ਅਸ਼ਵਨੀ ਸ਼ਰਮਾ  ਮੀਰਾ ਸ਼ਰਮਾ,ਅਨੀਤਾ ਰਾਣੀ,ਵਿਸ਼ਾਲ ਸ਼ਰਮਾ,ਗਗਨ ਸਿੰਘ,ਅਭੀ ਸ਼ਰਮਾ,ਹਰਸ਼ ਸ਼ਰਮਾ,ਵਿਵੇਕ ਸ਼ਰਮਾ,ਪ੍ਰਦੀਪ ਰਾਣੀ,ਚੰਦਰ ਕਾਂਤਾ ਦੇਵੀ ,ਕਮਲੇਸ਼ ਰਾਣੀ,ਪ੍ਰਵੀਨ ਰਾਣੀ,ਸੁਮਿਤ ਸ਼ਰਮਾ,ਸੰਤੋਸ਼ ਸ਼ਰਮਾ ਆਦਿ ਮੌਜੂਦ ਸਨ |