ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਅਣਪਛਾਤੇ ਕਾਰ ਸਵਾਰਾ ਖਿਲਾਫ ਮਾਮਲਾ ਹੋਇਆ ਦਰਜ
ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਅਣਪਛਾਤੇ ਕਾਰ ਸਵਾਰਾ ਖਿਲਾਫ ਮਾਮਲਾ ਹੋਇਆ ਦਰਜ
ਅੱਡਾ ਸਰਾਂ , (ਕਾਜਲ )-ਸਥਾਨਕ ਅੱਡੇ ਤੇ ਬੀਤੀ ਰਾਤ ਇਕ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਕਾਰ ਸਵਾਰ ਦੋ ਲੁਟੇਰਿਆਂ ਦੇ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ |
ਥਾਣਾ ਮੁਖੀ ਟਾਂਡਾ ਐੱਸ.ਆਈ.ਮਲਕੀਅਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਰਜਿੰਦਰ ਪਾਲ ਪੁੱਤਰ ਚਾਨਣ ਰਾਮ ਵਾਸੀ ਮੁਰਾਦਪੁਰ ਨਰਿਆਲ ਦੇ ਬਿਆਨ ਦੇ ਅਧਾਰ ਤੇ ਅਣਪਛਾਤੇ ਸਵਿਫਟ ਕਾਰ ਸਵਾਰ ਦੋ ਲੋਕਾਂ ਦੇ ਖਿਲਾਫ ਦਰਜ ਕੀਤਾ ਹੈ |
ਆਪਣੇ ਬਿਆਨ ਵਿਚ ਰਜਿੰਦਰ ਪਾਲ ਨੇ ਦੱਸਿਆ ਕਿ ਜਦੋ ਉਹ ਆਪਣੇ ਪੁੱਤਰ ਵਰਿੰਦਰ ਕੁਮਾਰ ਦੇ ਨਾਲ ਰਾਤ ਨੂੰ ਆਪਣੀ ਕਰਿਆਨਾ ਦੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਉਸ ਸਮੇ ਜਦੋ ਉਹ ਨਕਦੀ ਵਾਲਾ ਬੈਗ ਰੱਖਣ ਲਈ ਆਪਣੀ ਕਾਰ ਵੱਲ ਗਿਆ ਤਾਂ ਕਾਰ ਤੇ ਸਵਾਰ ਹੋ ਕੇ ਆਏ ਲੁਟੇਰੇ ਨੇ ਉਸ ਕੋਲੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ | ਇੰਨੇ ਨੂੰ ਜਦੋ ਉਸਨੇ ਨਕਦੀ ਵਾਲਾ ਬੈਗ ਆਪਣੀ ਕਾਰ ਵਿਚ ਸੁੱਟ ਦਿੱਤਾ ਤਾਂ ਲੁਟੇਰੇ ਨੇ ਉਸ ਨਾਲ ਧੱਕਾਮੁੱਕੀ ਕੀਤੀ | ਜਦੋ ਉਸਨੇ ਰੌਲਾ ਪਾਇਆ ਤਾਂ ਲੁਟੇਰੇ ਨੇ ਆਪਣੇ ਹੱਥ ਵਿਚ ਫੜੀ ਦੋਨਾਲੀ ਰਾਈਫਲ ਨਾਲ ਉਣੁ ਡਰਾਉਣ ਲਈ ਹਵਾ ਵਿਚ ਫਾਇਰ ਕਰਦੇ ਹੋਏ ਕਾਰ ਵਿਚ ਸਵਾਰ ਹੋ ਕੇ ਹੁਸ਼ਿਆਰਪੁਰ ਰੋਡ ਤੇ ਫਰਾਰ ਹੋ ਗਏ |
ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |ਏ.ਐੱਸ.ਆਈ. ਰਜੇਸ਼ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ |