ਲੱਗਭਗ 20 ਸਾਲਾਂ ਦੇ ਨੇੜੇ ਪਹੁੰਚਿਆ ਪਿੰਡ ਮਲਕਪੁਰ ਦਾ ਪੰਚਾਇਤੀ ਕ੍ਰਿਕਟ ਟੂਰਨਾਮੈਂਟ
ਪਿੰਡ ਮਲਕਪੁਰ ਦੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਨੂੰ ਲੈਕੇ ਇਹ ਪਰਾਊਡ ਅਤੇ ਮਾਣ ਵਾਲੀ ਗੱਲ
ਪੱਤਰਕਾਰ ( ਕਰਮਜੀਤ ਜੰਬਾ, ਅਖਿਲ ਮਲਹੋਤਰਾ)
ਜ਼ਿਲ੍ਹਾ ਗੁਰਦਾਸਪੁਰ , ਤਹਿਸੀਲ ਬਟਾਲਾ , ਪਿੰਡ ਮਲਕਪੁਰ ਹਰ ਸਾਲ ਪੰਚਾਇਤੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਂਦਾ ਹੈ , ਇਸ ਸਾਲ ਫਿਰ 19ਵਾਂ ਪੰਚਾਇਤੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ , ਜਿਸ ਵਿੱਚ ਵੱਖ - ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਪਿੰਡ ਮਲਕਪੁਰ ਵਿੱਚ ਕ੍ਰਿਕਟ ਟੂਰਨਾਮੈਂਟ ਖੇਡਿਆਂ , ਮਿਤੀ 22 ਜੂਨ 2023 ਦਿਨ ਵੀਰਵਾਰ ਨੂੰ ਫਾਈਨਲ ਮੈਚ ਖੇਡਿਆ ਗਿਆ, ਜਿਸ ਵਿੱਚ ਪਿੰਡ ਮਲਕਪੁਰ ਦੀ ਟੀਮ ਅਤੇ ਪਿੰਡ ਭੰਗਾਲਾ ਦੀ ਟੀਮ ਨੇ ਫਾਈਨਲ ਮੈਚ ਖੇਡਿਆ , ਲੇਦਰ ਦੀ ਬਾਲ ਨਾਲ 16 ਉਵਰਾਂ ਦਾ ਪੰਚਾਇਤੀ ਕ੍ਰਿਕਟ ਟੂਰਨਾਮੈਂਟ ਹੋਇਆ , ਦੋਵੇਂ ਟੀਮਾਂ ਦੇ ਖੇਡ ਮੁਕਾਬਲੇ ਚ' ਪਿੰਡ ਮਲਕਪੁਰ ਦੀ ਟੀਮ ਨੇ ਬੈਟਿੰਗ ਕੀਤੀ ਅਤੇ 16 ਉਵਰਾਂ ਵਿੱਚ 186 ਦੌੜਾਂ ਬਣਾਈਆਂ 186 ਦਾ ਟਾਰਗੇਟ ਪਿੰਡ ਮਲਕਪੁਰ ਦੀ ਟੀਮ ਨੇ ਪਿੰਡ ਭੰਗਾਲਾ ਨੂੰ ਦਿੱਤਾ ਅਤੇ ਭੰਗਾਲਾ ਪਿੰਡ ਨੇ ਖੇਡਣ ਮਗਰੋਂ 16 ਉਵਰਾਂ ਚ 164 ਦੌੜਾਂ ਹੀ ਪ੍ਰਾਪਤ ਕਰ ਸਕੇ ਅਤੇ ਪਿੰਡ ਮਲਕਪੁਰ ਦੀ ਟੀਮ ਨੇ 186 ਦੌੜਾਂ ਨਾਲ ਫਾਈਨਲ ਮੈਚ ਕਬਜ਼ੇ ਚ ਕੀਤਾ ਅਤੇ ਜੇਤੂ ਟੀਮ ਬਣੀ !! ਇਸ ਉਪੰਰਤ ਪਿੰਡ ਮਲਕਪੁਰ ਦੇ ਸਮੂਹ ਪਿੰਡ ਵਾਸੀਆਂ ਪੰਚਾਇਤ ਮੈਂਬਰ ਐਨ.ਐਰ .ਆਈ ਅਤੇ ਨੌਜਵਾਨਾਂ ਚ ਉਤਸ਼ਾਹ ਅਤੇ ਗਰਭ ਮਾਣ ਵਾਲੀ ਗੱਲ ਆਖੀਂ ਗਈ , ਜ਼ਿਲ੍ਹੇ ਗੁਰਦਾਸਪੁਰ ਦਾ ਪਿੰਡ ਮਲਕਪੁਰ ਦਾ ਕ੍ਰਿਕਟ ਟੂਰਨਾਮੈਂਟ 20 ਸਾਲਾਂ ਤੱਕ ਪਹੁੰਚਿਆ ਹੈ !! ਉਥੇ ਹੀ ਪੰਚਾਇਤ ਮੈਂਬਰ ਸਹਿਬਾਨ ਅਤੇ ਸ. ਮਨਜੀਤ ਸਿੰਘ ਸਰਪੰਚ , ਨਿਸ਼ਾਨ ਸਿੰਘ ਬਾਜਵਾ, ਸਾਬਕਾ ਸਰਪੰਚ ਸਤਨਾਮ ਸਿੰਘ ਸੱਤਾ , ਸੰਪਰਦਾਇ ਬਾਬਾ ਸਰਵਨ ਸਿੰਘ ਬਾਬਾ ਸੁਖਵਿੰਦਰ ਮਲਕਪੁਰ ਵਾਲੇ , ਜਗਤਾਰ ਸਿੰਘ ਬਾਜਵਾ , ਬਲਵਿੰਦਰ ਸਿੰਘ , ਚਰਨਜੀਤ ਸਿੰਘ ਬਿੱਲਾ , ਸ.ਰਤਨ ਸਿੰਘ ਅਤੇ ਸਾਹਿਲਪ੍ਰੀਤ ਸਿੰਘ ਸੇਖੋਂ , ਪ੍ਰੀਤ ਮਲਕਪੁਰੀ , ਹਰਜਿੰਦਰ ਸਿੰਘ ਜੇ.ਈ , ਬਲਕਾਰ ਸਿੰਘ , ਪਲਵਿੰਦਰ ਸਿੰਘ , ਸੁਖਵੰਤ ਸਿੰਘ ਬੋਬੀ , ਕੁਲਵੰਤ ਸਿੰਘ ਕਾਲਾ , ਜੇਤੂ ਟੀਮ ਦੀ ਹੌਸਲਾ ਅਫਜ਼ਾਈ ਅਤੇ ਮੁਬਾਰਕਵਾਦ ਦਿੱਤੀ !