ਡੇਰਾ ਬਾਬਾ ਨਾਨਕ ਗੁਰੂਦੁਆਰਾ ਸ੍ਰੀ ਰਵਿਦਾਸ ਤੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ
ਡੇਰਾ ਬਾਬਾ ਨਾਨਕ ਗੁਰੂਦੁਆਰਾ ਸ੍ਰੀ ਰਵਿਦਾਸ ਤੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ
ਡੇਰਾ ਬਾਬਾ ਨਾਨਕ ਗੁਰੂਦੁਆਰਾ ਸ੍ਰੀ ਰਵਿਦਾਸ ਤੋਂ
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ
ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਡੇਰਾ ਬਾਬਾ ਨਾਨਕ ਦੇ ਗੁਰੂਦੁਆਰਾ ਸ੍ਰੀ ਰਵਿਦਾਸ ਤੋਂ ਧੰਨ ਧੰਨ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ। ਇਸ ਮੌਕੇ ਨਗਰ ਦੇ ਵੱਖ-ਵੱਖ ਪੜਾਵਾਂ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਮਠਿਆਈਆਂ, ਚਾਹ ਪਕੌੜੇ , ਬਰੈਡ ਸਮੋਸੇ , ਪੂੜੀਆਂ ਛੋਲੇ ਅਤੇ ਫਲਾਂ ਦੇ ਲੰਗਰ ਲਗਾਏ ਗਏ ।ਲਾਲੀ ਪਟਵਾਰੀ ਵਲੋਂ ਸਰੋਪੇ ਭੇਟ ਕਰਨ ਤੇ ਲੰਗਰ ਆਦਿ ਦੀ ਸੇਵਾ ਨਿਭਾਈ ਗਈ।
ਇਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਪ੍ਰਬੰਧਕ ਕਮੇਟੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਸਮੂਹ ਸੰਗਤਾਂ ਨੂੰ ਗੁਰਪੁਰਬ ਅਤੇ ਸ੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੀ ਲੱਖ ਲੱਖ ਵਧਾਈ ਦਿੱਤੀ।
ਇਸ ਮੌਕੇ ਪ੍ਰਧਾਨ ਰਾਜਕੁਮਾਰ, ਉਪ ਪ੍ਰਧਾਨ ਰਿਸ਼ੂ ਕੁਮਾਰ, ਵਿਜੇ ਕੁਮਾਰ ਖਜਾਨਚੀ, ਲਾਲੀ ਪਟਵਾਰੀ, ਸੁਨੀਲ ਕੁਮਾਰ, ਸੁਖਵਿੰਦਰ, ਦਰਸ਼ਨ ਕੁਮਾਰ, ਰਾਜੇਸ਼ ਕੁਮਾਰ, ਮਾਸਟਰ ਤਰਲੋਕ ਚੰਦ, ਮਾਸਟਰ ਓਮ ਪ੍ਰਕਾਸ਼, ਮਾਸਟਰ ਰਾਮ ਸਰੂਪ, ਮਦਨ ਸਿੰਘ, ਅੰਮ੍ਰਿਤ, ਸਾਂਗਾ , ਮਨੋਹਰ ਲਾਲ, ਰੁਪਿੰਦਰ ਕੁਮਾਰ, ਵਿਪਨ ਸੋਨੀ, ਸੰਜੀਵ ਸੋਨੀ , ਦੇਸ਼ ਲਾਲ ਪਟਵਾਰੀ, ਵਿਸ਼ੇਸ਼ ਤੌਰ ਤੇ ਹਾਜਿਰ ਸਨ।