ਸਸਪੈਂਡ ਨੌਜਵਾਨ ਪੁਲਿਸ ਮੁਲਾਜ਼ਮ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਹੋਈ ਮੌਤ

ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਸੀ ਮੌਤ

ਬਟਾਲਾ ਦੇ ਗਾਂਧੀ ਕੈਂਪ ਵਿੱਚ ਊਸ ਵੇਲੇ ਮਾਹੌਲ ਗਮਗੀਨ ਹੋ ਜਦੋ ਕੈਂਪ ਵਿੱਚ ਰਹਿਣ ਵਾਲੇ ਸਾਹਿਲ ਕੁਮਾਰ ਉਮਰ 25 ਸਾਲਾਂ ਜੋ ਕੇ ਪੁਲਿਸ ਮਹਿਕਮੇ ਵਿਚੋਂ ਨਸ਼ੇ ਦੀ ਆਦਤ ਕਰਨ ਸਸਪੈਂਡ ਚਲ ਰਿਹਾ ਸੀ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਹੋਈ ਮੌਤ,,ਦੋ ਭੈਣਾਂ ਦਾ ਇਕਲੌਤਾ ਭਰਾ ਸੀ,,ਪੁਲਿਸ ਮੁਲਾਜ਼ਮ ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਸੀ ਮੌਤ,,ਪਿਤਾ ਦੀ ਜਗ੍ਹਾ ਤੇ ਮਿਲੀ ਸੀ ਪੁਲਿਸ ਮਹਿਕਮੇ ਚ ਸਿਪਾਹੀ ਦੀ ਨੌਕਰੀ

ਓਥੇ ਹੀ ਮ੍ਰਿਤਕ ਨੌਜਵਾਨ ਦੀ ਭੈਣ ਅਤੇ ਮਾਮਾ ਜਸਵਿੰਦਰ ਨੇ ਦਸਿਆ ਕਿ ਮ੍ਰਿਤਕ ਸਾਹਿਲ ਕੁਮਾਰ ਨੂੰ ਉਸਦੇ ਪੁਲਿਸ ਮੁਲਾਜ਼ਮ ਪਿਤਾ ਦੀ ਮੌਤ ਤੋਂ ਬਾਅਦ ਪਿਤਾ ਦੀ ਜਗ੍ਹਾ ਤੇ ਪੁਲਿਸ ਮਹਿਕਮੇ ਵਿੱਚ ਸਿਪਾਹੀ ਦੀ ਨੌਕਰੀ ਮਿਲੀ ਸੀ ਪਰ ਸਾਹਿਲ ਨੂੰ ਨਸ਼ੇ ਦੀ ਆਦਤ ਲੱਗਣ ਕਾਰਨ ਪੁਲਿਸ ਮਹਿਕਮੇ ਨੇ ਸਸਪੈਂਡ ਕਰ ਦਿੱਤਾ ਸੀ ਪਰਿਵਾਰ ਨੇ ਬਹੁਤ ਕੋਸ਼ਿਸ਼ ਕੀਤੀ ਉਸਦੀ ਨਸ਼ੇ ਦੀ ਆਦਤ ਛੁਡਵਾਉਣ ਦੀ ਪਰ ਸਭ ਕੁਝ ਵਿਅਰਥ ਗਿਆ ਅਤੇ ਹੁਣ ਉਸੇ ਨਸ਼ੇ ਨੇ ਸਾਹਿਲ ਨੂੰ ਮੌਤ ਦੀ ਅਗੋਸ਼ ਵਿੱਚ ਗਹਿਰੀ ਨੀਂਦ ਸੁਲਾ ਦਿੱਤਾ ,,ਮਾਂ ਅਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ
ਓਥੇ ਹੀ ਮੁਹੱਲਾ ਗਾਂਧੀ ਕੈਂਪ ਦੇ ਐਮ ਸੀ ਹੀਰਾ ਲਾਲ ਨੇ ਸਾਹਿਲ ਦੀ ਓਵਰ ਡੋਜ ਨਾਲ ਹੋਈ ਮੌਤ ਬਾਰੇ ਦਸਦੇ ਹੋਏ ਕਿਹਾ ਕਿ ਗਾਂਧੀ ਕੈਂਪ ਵਿੱਚ ਨਸ਼ੇ ਕਾਰਨ ਪਹਿਲਾ ਵੀ ਦੋ ਨੌਜਵਾਨਾਂ ਦੀ ਮੌਤ ਹੋ ਚੁਕੀ ਹੈ ਓਹਨਾਂ ਕਿਹਾ ਪੁਲਿਸ ਦੀਆਂ ਅੱਖਾਂ ਸਾਹਮਣੇ ਗਾਂਧੀ ਕੈਂਪ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ