ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਨਾਲ ਹੋ ਰਹੇ ਧੱਕੇ ਖਿਲਾਫ਼ ਹੁਸ਼ਿਆਰਪੁਰ ਵਿੱਚ ਲਗਾਏ ਧਰਨੇ ਚ 9ਵੇੰ ਦਿਨ ਟਾਂਡੇ ਦੀਆਂ ਵੱਖ-ਵੱਖ ਅੰਬੇਡਕਰ ਜੱਥੇਬੰਦੀਆਂ ਨੇ ਹਾਜ਼ਰੀ ਭਰੀ

mart daar

ਅੱਡਾ  ਸਰਾਂ ) ਜਸਵੀਰ ਕਾਜਲ

 ਬਹੁਜਨ ਕ੍ਰਾਂਤੀ ਮੰਚ ਪੰਜਾਬ ਹੁਸ਼ਿਆਰਪੁਰ ਵਲੋਂ ਲਗਾਏ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲਾਗੂ ਕਰਵਾਉਣ ਲਈ ਧਰਨਾ ਅੱਜ ਨੌਵੇਂ  ਦਿਨ  ਵਿੱਚ ਤਬਦੀਲ ਹੋ ਗਿਆ । ਧਰਨੇ ਦੌਰਾਨ ਡਾ. ਅੰਬੇਡਕਰ ਫ਼ੋਰਸ ਪੰਜਾਬ ਦੇ ਪ੍ਰਧਾਨ  ਅਨਿਲ  ਕੁਮਾਰ ਬਾਘਾ ਨੇ  ਵੱਖ-ਵੱਖ  ਪਿੰਡਾ ਤੋੰ ਆਏ ਸਾਥੀਆ ਨੂੰ ਧਰਨੇ ਦੇ ਮੁੱਖ ਮੁੱਦਿ਼ਆਂ

1. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਇੰਨ-ਬਿੰਨ ਲਾਗੂ ਕਰੋ ਅਤੇ  SC/BC  ਵਿਦਿਆਰਥੀਆਂ ਦੀਆਂ ਰੋਕੀਆਂ ਗਈਆਂ ਡਿਗਰੀਆਂ ਅਤੇ ਨਤੀਜੇ ਜਾਰੀ ਕਰੋ।
2 . ਸਵਰਨ ਜਾਤੀ ਦੇ ਚੰਦ ਲੋਕਾਂ ਵੱਲੋਂ ਅਨਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਲਾਭ ਲੈ ਰਹੇ ਰਿਜ਼ਰਵੇਸ਼ਨ ਚੋਰਾਂ ਤੇ ਕਨੂੰਨੀ ਕਾਰਵਾਈ ਕਰੋ।
3 . ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਬਜਟ ਤਿਆਰ ਕਰਦੇ ਸਮੇਂ SC/ST ਸਬ ਪਲਾਨ ਜਨਤਕ ਕਰੋ।
ਉਪਰੋਕਤ ਮੰਗਾਂ ਨੂੰ ਲੈ ਕੇ ਬਹੁਜਨ ਕ੍ਰਾਂਤੀ ਮੰਚ ਪੰਜਾਬ ਵੱਲੋਂ ਅਣਮਿੱਥੇ ਸਮੇਂ ਲਈ ਹੁਸ਼ਿਆਰਪੁਰ ਵਲੋਂ ਅੰਦੋਲਨ ਨੂੰ ਅੱਗੇ ਲਿਜਾਣ ਲਈ  ਪਿੰਡਾਂ ਦੇ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ  ਹੈ। ਤੋ ਜਾਣੂ ਕਰਵਾਇਆ । ਉਹਨਾਂ ਕਿਹਾ ਕਿ ਜੋ ਵੀ  ਸਾਥੀ ਇਸ ਧਰਨੇ ਵਿੱਚ ਆਉਂਦੇ ਹਨ , ਪੋਸਟ ਮੈਟ੍ਰਿਕ ਸਕਾਲਰਸ਼ਿਪ ਸੰਬੰਧੀ ਪੂਰਨ ਜਾਣਕਾਰੀ ਪ੍ਰਾਪਤ ਕਰਕੇ, ਆਪਣੇ  ਅਤੇ ਆਪਣੇ  ਨਾਲ ਲੱਗਦੇ ਪਿੰਡ  ਦੇ ਵਿਦਿਆਰਥੀਆਂ ਅਤੇ ਲੋਕਾਂ ਨੂੰ  ਜਾਗਰੂਕ ਜਰੂਰ ਕਰਨ।  ਇਸ ਮੌਕੇ  ਪਿਛਲੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਸਾਥੀ ,ਡਾਕਟਰ ਬੀ ਆਰ ਅੰਬੇਡਕਰ ਯੂਥ ਕਲੱਬ ਰਜਿ. ਕੰਧਾਲਾ ਜੱਟਾਂ ਦੇ  ਸਰਪ੍ਰਸਤ ਚਰਨਜੀਤ ਪੜ੍ਬੱਗਾ,  ਡਾ. ਅੰਬੇਡਕਰ ਕਲੱਬ ਮਸੀਤ ਪਾਲਕੋਟ ਦੇ  ਪ੍ਰਧਾਨ ਸਰਬਜੀਤ ਵਿੱੱਕੀ  ਅਤੇ ਮੈਂਬਰ , ਪਿੰਡ  ਚੋਟਾਲਾ ਤੋਂ  ਸਰਬਜੀਤ ਸਿੰਘ ਚੋਟਾਲਾ , ਲਖਵਿੰਦਰ ਸਿੰਘ  ਚੋਟਾਲਾ, ਪਰਮਿੰਦਰ  ਸਿੰਘ  ਗੋਰਾਇਆਂ , ਸੁਖਜਿੰਦਰ ਸਿੰਘ  ਧੂਤ ਕਲਾਂ  ਅਤੇ  ਹੋਰ ਕਈ ਸਾਥੀਆਂ  ਨੇ ਹਾਜ਼ਰੀ ਭਰੀ ।