ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਵੱਲੋਂ ਵਿਧਾਇਕ ਜਸਵੀਰ ਰਾਜਾ ਨੂੰ ਮੰਗ ਪੱਤਰ ਭੇਟ ਜਨਰਲ ਵਰਗ ਨਾਲ ਸਬੰਧਤ ਕਮਿਸ਼ਨ ਦੇ ਵਿਭਾਗ ਨੂੰ ਮੁੜ ਤੋਂ ਸੁਰਜੀਤ ਕਰਨ ਪ੍ਰਤੀ ਅਵਾਜ਼ ਕੀਤੀ ਬੁਲੰਦ
ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਵੱਲੋਂ ਵਿਧਾਇਕ ਜਸਵੀਰ ਰਾਜਾ ਨੂੰ ਮੰਗ ਪੱਤਰ ਭੇਟ ਜਨਰਲ ਵਰਗ ਨਾਲ ਸਬੰਧਤ ਕਮਿਸ਼ਨ ਦੇ ਵਿਭਾਗ ਨੂੰ ਮੁੜ ਤੋਂ ਸੁਰਜੀਤ ਕਰਨ ਪ੍ਰਤੀ ਅਵਾਜ਼ ਕੀਤੀ ਬੁਲੰਦ
ਅੱਡਾ ਸਰਾਂ ,17 ਜੁਲਾਈ (ਜਸਵੀਰ ਕਾਜਲ )
ਦੋਆਬਾ ਜਨਰਲ ਕੈਟਾਗਿਰੀ ਫਰੰਟ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੇ ਨਾਂ ਤੇ ਇਕ ਵਿਸ਼ੇਸ਼ ਮੰਗ ਪੱਤਰ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਨੂੰ ਭੇਂਟ ਕੀਤਾ ਗਿਆ। ਫਰੰਟ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਦੀ ਅਗਵਾਈ ਵਿੱਚ ਇਕੱਤਰ ਹੋਏ ਫਰੰਟ ਦੇ ਮੈਂਬਰ ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ, ਕੈਸ਼ੀਅਰ ਜਸਵਿੰਦਰ ਸਿੰਘ, ਸਤਪਾਲ ਸਿੰਘ ਮੋਨਾ ਕਲਾਂ, ਜਸਕਰਨ ਸਿੰਘ ਮੋਨਾ ਕਲਾਂ, ਜਗਜੀਤ ਸਿੰਘ ਜੱਗੀ ਸੰਤੋਖ ਸਿੰਘ ਬੋਦਲ ਕੋਟਲੀ, ਪਰਮਿੰਦਰ ਸਿੰਘ ਟਾਂਡਾ , ਅਵਤਾਰ ਸਿੰਘ ਅਤੇ ਹੋਰਨਾਂ ਮੈਂਬਰਾਂ ਨੇ ਮੰਗ ਪੱਤਰ ਭੇਂਟ ਕਰਦਿਆਂ ਜਨਰਲ ਕੈਟਾਗਰੀ ਦੀਆਂ ਮੁਸ਼ਕਲਾਂ ਵੱਲ ਧਿਆਨ ਦਿਵਾਉਂਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਨੇ ਵੱਖ-ਵੱਖ ਵਰਗਾਂ ਦੀ ਭਲਾਈ ਵਾਸਤੇ ਵੱਖ-ਵੱਖ ਕੈਟਾਗਰੀ ਦੇ ਕਮਿਸ਼ਨਾਂ ਦਾ ਗਠਨ ਕੀਤਾ ਸੀ ਅਤੇ 24 ਦਸੰਬਰ 2021 ਜਨਰਲ ਵਰਗ ਦੀ ਭਲਾਈ ਲਈ ਜਨਰਲ ਸਟੇਟ ਵਰਗ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਅਤੇ ਸਰਕਾਰ ਵੱਲੋਂ ਡਾ. ਨਵਜੋਤ ਸਿੰਘ ਦਾਹੀਆ ਨੂੰ ਇਸ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿੱਚ ਚੇਅਰਮੈਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਜਨਰਲ ਵਰਗ ਨਾਲ ਸਬੰਧਤ ਇਹ ਵਿਭਾਗ ਕੰਮ ਨਹੀਂ ਕਰ ਰਿਹਾ ਜਿਸ ਕਾਰਨ ਜਨਰਲ ਵਰਗ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈl ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਸ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕਰਨ ਦੇ ਨਾਲ ਨਾਲ ਸਬੰਧਤ ਅਮਲਾ ਅਤੇ ਮੈਂਬਰ ਵੀ ਨਿਯੁਕਤ ਕਰੇ ਤਾਂ ਜੋ ਜਨਰਲ ਵਰਗ ਵੀ ਆਪਣੀਆਂ ਮੰਗਾਂ ਅਤੇ ਮੁਸ਼ਕਿਲਾਂ ਸੰਬੰਧੀ ਜਾਗਰੂਕ ਹੋ ਸਕੇ। ਉਨ੍ਹਾਂ ਨੇ ਹੋਰ ਮੰਗ ਕੀਤੀ ਕਿ ਇਹ ਨਿਯੁਕਤੀ ਆਮ ਰਾਜ ਪ੍ਰਬੰਧ ਵਿਭਾਗ ਜਾਂ ਪਰਸੋਨਲ ਵਿਭਾਗ ਦੁਆਰਾ ਹੀ ਕੀਤੀ ਜਾਵੇ ਤਾਂ ਜੋ ਜਰਨਲ ਵਰਗ ਨਾਲ ਹੋ ਰਹੇ ਧੱਕੇ ਨੂੰ ਬੰਦ ਕੀਤਾ ਜਾ ਸਕੇ । ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਦੋਆਬਾ ਜਨਰਲ ਕੈਟਾਗਿਰੀ ਫਰੰਟ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿਉਹ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਨਾਲ ਵਿਚਾਰ ਵਟਾਂਦਰਾ ਕਰਨਗੇ ।ਇਸ ਮੌਕੇ ਕੇਸਵ ਸਿੰਘ ਸੈਣੀ, ਅਤਵਾਰ ਸਿੰਘ ਪਲਾਚੱਕ, ਗੁਰਦੀਪ ਸਿੰਘ ਹੈਪੀ, ਜ਼ਿਲ੍ਹਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਸਿਟੀ ਪ੍ਰਧਾਨ ਜਗਜੀਵਨ ਜੱਗੀ, ਮਨੀਪਾਲ ਸਿੰਘ, ਬਲਜੀਤ ਸਿੰਘ ਸੈਣੀ ਆਦਿ ਵੀ ਹਾਜ਼ਰ ਸਨ