ਟਾਂਡਾ ਪੁਲਿਸ ਵਲੋਂ ਨਸ਼ਾ ਵੇਚਣ ਵਾਲਾ ਫਰਾਰ ਦੋਸ਼ੀ ਗ੍ਰਿਫਤਾਰ

ਟਾਂਡਾ ਪੁਲਿਸ ਵਲੋਂ ਨਸ਼ਾ ਵੇਚਣ ਵਾਲਾ ਪੁਰਾਣਾ ਫਰਾਰ ਅਪਰਾਧੀ ਗ੍ਰਿਫਤਾਰ

ਟਾਂਡਾ ਪੁਲਿਸ ਵਲੋਂ ਨਸ਼ਾ ਵੇਚਣ ਵਾਲਾ ਫਰਾਰ ਦੋਸ਼ੀ ਗ੍ਰਿਫਤਾਰ
mart daar

ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸਰਤਾਜ ਸਿੰਘ ਚਾਹਲ, ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਾ ਵੇਚਣ ਵਾਲੇ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਤੇ ਦਰਜ ਮੁਕੱਮਿਆਂ ਵਿੱਚ ਫਰਾਰ ਚੱਲ ਰਹੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ ਮੁਹਿੰਮ ਚਲਾਈ ਹੋਈ ਹੈ। ਜਿਨਾਂ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ ਥਾਣਾ ਟਾਂਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਏ.ਐਸ.ਆਈ ਰਾਜੇਸ਼ ਕੁਮਾਰ, ਇੰਚਾਰਜ ਚੋਂਕੀ ਸਰਾਂ, ਥਾਣਾ ਟਾਂਡਾ ਸਮੇਤ ਪੁਲਿਸ ਪਾਰਟੀ ਨੇ ਥਾਣਾ ਟਾਂਡਾ ਵਿੱਚ ਨਾਮਜਦ ਦੋਸ਼ੀ ਰੋਸ਼ਨ ਲਾਲ ਉਰਫ ਰੋਸ਼ੀ ਪੁੱਤਰ ਜਗਤਾਰ ਸਿੰਘ ਵਾਸੀ ਨੰਗਲ ਜਮਾਲ, ਥਾਣਾ ਟਾਂਡਾ, ਜਿਲ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ 172 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਜਿਸਤੇ ਉਸਨੂੰ ਉਕਤ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਰੋਸ਼ਨ ਲਾਲ ਉਕਤ ਖਿਲਾਫ ਇਕ ਹੋਰ ਮੁਕੱਦਮਾ ਨੰਬਰ 161 ਮਿਤੀ 12- -06-23 ਅ/ਧ 304, 34 116, ਥਾਣਾ ਟਾਂਡਾ ਦਰਜ ਰਜਿਸਟਰ ਹੋਣ ਕਰਕੇ ਉਸਨੂੰ ਉਸ ਮੁਕੱਦਮਾ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੁੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾਣੀ ਹੈ ਕਿ ਉਸ ਨੇ ਇਹ ਨਸ਼ੀਲਾ ਪਦਾਰਥ ਕਿਸ ਪਾਸੋਂ ਖਰੀਦ ਕੇ ਲਿਆਂਦਾ ਹੈ ਤੇ ਉਸ ਨਾਲ ਨਸ਼ੇ ਦੇ ਧੰਦੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ।