ਸਕੂਲ ਖੁੱਲ੍ਹਵਾਉਣ ਲਈ ਬੱਚਿਆਂ ਤੇ ਮਾਪਿਆਂ ਲਾਇਆ ਧਰਨਾ, ਸੂਬਾ ਸਰਕਾਰ ਨੂੰ ਦਿੱਤੀ ਚਿਤਾਵਨੀ

ਸਕੂਲ ਖੁੱਲ੍ਹਵਾਉਣ ਲਈ ਬੱਚਿਆਂ ਤੇ ਮਾਪਿਆਂ ਲਾਇਆ ਧਰਨਾ, ਸੂਬਾ ਸਰਕਾਰ ਨੂੰ ਦਿੱਤੀ ਚਿਤਾਵਨੀ - ਸੂਬਾ ਸਰਕਾਰ ਨੇ ਸਕੂਲ ਨਾ ਖੋਲ੍ਹੇ ਤਾਂ ਐਸਡੀਐਮ ਦਫਤਰਾਂ ਅੱਗੇ ਵੱਡੇ ਪੱਧਰ 'ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ।

ਸਕੂਲ ਖੁੱਲ੍ਹਵਾਉਣ ਲਈ ਬੱਚਿਆਂ ਤੇ ਮਾਪਿਆਂ ਲਾਇਆ ਧਰਨਾ, ਸੂਬਾ ਸਰਕਾਰ ਨੂੰ ਦਿੱਤੀ ਚਿਤਾਵਨੀ

ਸੂਬਾ ਸਰਕਾਰ ਨੇ ਸਕੂਲ ਨਾ ਖੋਲ੍ਹੇ ਤਾਂ ਐਸਡੀਐਮ ਦਫਤਰਾਂ ਅੱਗੇ ਵੱਡੇ ਪੱਧਰ 'ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਕੋਟੜਾ ਲਹਿਲ ਵੱਲੋਂ ਵੱਡੀ ਪੱਧਰ 'ਤੇ ਬੱਚਿਆਂ ਅਤੇ ਮਾਪਿਆਂ ਵੱਲੋਂ ਰੋਸ ਮਾਰਚ ਕਰਨ ਸਮੇਂ ਵੱਖ- ਵੱਖ ਆਗੂਆਂ ਨੇ ਪ੍ਰਗਟ ਕੀਤੇ।

ਬਲਾਕ ਆਗੂ ਦਰਸ਼ਨ ਸਿੰਘ ਕੋਟੜਾ ਅਤੇ ਗੁਰਮੇਲ ਸਿੰਘ ਦੀ ਅਗਵਾਈ ਵਿਚ ਹੋਏ ਇਸ ਰੋਸ ਮਾਰਚ ਵਿੱਚ ਪੂਰੇ ਪਿੰਡ ਵਾਸੀਆਂ, ਕਿਸਾਨ ਆਗੂਆਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਮੂਹਰੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ਮੁੱਖ ਅਧਿਆਪਕਾਂ ਨੂੰ ਸਕੂਲ ਖੁਲ੍ਹਵਾਉਣ ਸਬੰਧੀ ਮੰਗ-ਪੱਤਰ ਦਿੱਤਾ।ਆਗੂਆਂ ਨੇ ਕਿਹਾ, ਕਿ ਪੂਰੇ ਪੰਜਾਬ ਦੇ ਸਕੂਲ ਖੋਲ੍ਹਣ ਲਈ ਸੂਬਾ ਸਰਕਾਰ ਨੂੰ ਜਲਦ ਤੋਂ ਜਲਦ ਫ਼ੈਸਲਾ ਲੈਣਾ ਚਾਹੀਦਾ ਹੈ। ਕਿਉਂਕਿ ਬੱਚਿਆਂ ਦੇ ਇਮਤਿਹਾਨ ਸਿਰ ਤੇ ਹਨ ਪਰ ਅਜਿਹੇ ਵਿੱਚ ਆਨ ਲਾਈਨ ਪੜ੍ਹਾਈ ਕਰਕੇ ਬੱਚੇ ਵਧੀਆ ਨਤੀਜੇ ਨਹੀਂ ਦੇ ਸਕਦੇ। ਦੂਜੇ ਪਾਸੇ ਸਰਕਾਰ ਨੇ ਚੁਣਾਵੀ ਰੈਲੀਆਂ ਚ ਹਜ਼ਾਰ ਬੰਦੇ ਇਕੱਠੇ ਕਰਨ ਦੀ ਛੋਟ ਦੇ ਰੱਖੀ ਹੈ, ਜਦੋਂ ਕਿ ਸਕੂਲਾਂ ਦੀ ਇਕ ਕਲਾਸ ਵਿੱਚ ਸਿਰਫ 25 ਤੋਂ 30 ਵਿਦਿਆਰਥੀ ਹੀ ਹੁੰਦੇ ਹਨ। ਸਰਕਾਰਾਂ ਨੇ ਕੋਰੋਨਾ ਦੀ ਆੜ ਵਿੱਚ ਜਾਣ ਬੁੱਝ ਕੇ ਸਕੂਲ ਬੰਦ ਕੀਤੇ ਗਏ ਹਨ। ਜਿਸ ਕਾਰਨ ਬੱਚਿਆਂ ਦੇ ਆਉਣ ਵਾਲੇ ਭਵਿੱਖ ਤੇ ਮਾੜਾ ਅਸਰ ਪਵੇਗਾ।