ਡੇਰਾ ਬਾਬਾ ਨਾਨਕ ਸ੍ਰੀ ਕਰਤਾਰਪੁਰ ਕੋਰੀਡੋਰ ਦਰਸ਼ਨ ਸਥੱਲ ਧੂਸੀ ਬੰਨ ਤੇ ਪਾਣੀ ਨੇ ਦਿੱਤੀ ਦਸਤਕ
ਲੋਕਾਂ ਵਿੱਚ ਸਹਿਮ ਦਾ ਮਾਹੋਲ
ਡੇਰਾ ਬਾਬਾ ਨਾਨਕ ਸ੍ਰੀ ਕਰਤਾਰਪੁਰ ਕੋਰੀਡੋਰ ਦਰਸ਼ਨ ਸਥੱਲ ਜਿਸ ਤੋਂ ਹਜਾਰਾਂ ਸ਼ਰਧਾਲੂ ਰੋਜ਼ ਦਰਸ਼ਨ ਕਰਦੇ ਹਨ ਉਸਦੇ ਨਾਲ ਰਵੀ ਦੇ ਪਾਣੀ ਨੇ ਦਸਤਕ ਦੇ ਦਿੱਤੀ ਹੈ। ਜਿਸ ਨਾਲ ਡੇਰਾ ਬਾਬਾ ਨਾਨਕ ਦੇ ਲੋਕਾਂ ਚ ਡਰ ਦਾ ਮਹੌਲ ਬਣ ਗਿਆ ਹੈ। ਜਿਕਰਯੋਗ ਹੈ ਕਿ ਰਵੀ ਦਾ ਵਹਾਅ ਇਥੋਂ ਕਾਫੀ ਦੂਰ ਚਲਾ ਗਿਆ ਸੀ ਤੇ ਮਜੂਦਾ ਦਿਨਾਂ ਚ ਫੇਰ ਏਥ੍ਹੇ ਪਾਣੀ ਦੇ ਵਹਾਅ ਕਾਰਨ ਲੋਕਾਂ ਨੂੰ ਡਰਾ ਰਿਹਾ ਹੈ। ਉਥ੍ਹੇ ਹੀ ਜੋ ਯਾਤਰੀ ਬਸਾਂ ਰਾਹੀਂ ਕਰਤਾਰਪੁਰ ਕੋਰੀਡੋਰ ਰਹੀ ਦਰਸ਼ਨ ਕਰਨ ਕਰਤਾਰਪੁਰ ਸਾਹਿਬ ਜਾਂਦੇ ਹਨ ਉਨ੍ਹਾਂ ਨੂੰ ਵੀ ਨਿਰਾਸ਼ਾ ਦਾ ਮੂੰਹ ਦੇਖਣਾ ਪੈ ਸਕਦਾ ਹੈ ਕੀਓਂਕੇ ਡੇਰਾ ਬਾਬਾ ਨਾਨਕ ਕੋਰੀਡੋਰ ਤੇ ਪਾਕਿਸਤਾਨ ਕੋਰੀਡੋਰ ਨੂੰ ਜੋੜਨ ਵਾਲਾ ਪੁੱਲ ਹਾਲੇ ਅੱਧ ਵਿਚਕਾਰ ਹੀ ਲਟਕਿਆ ਹੋਇਆ ਹੈ। ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਪ੍ਰਸ਼ਾਸ਼ਨ ਤੇ ਮਜੂਦਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਆਓ ਦੇਖਦੇ ਹਾਂ ਆਲ 2 ਨਿਊਜ਼ ਲਈ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਇਹ ਰਿਪੋਰਟ।