ਪਿੰਡ ਚੌਟਾਲਾ ਵਿੱਚ ਪੀਰ ਬਾਬਾ ਮਖਤੂਮ ਸ਼ਾਹ ਦੀ ਯਾਦ ਵਿਚ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ
ਪਿੰਡ ਚੌਟਾਲਾ ਵਿੱਚ ਪੀਰ ਬਾਬਾ ਮਖਤੂਮ ਸ਼ਾਹ ਦੀ ਯਾਦ ਵਿਚ ਸਾਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ
ਪਿੰਡ ਚੌਟਾਲਾ ਵਿੱਚ ਦਰਗਾਹ ਬਾਬਾ ਪੀਰ ਮਖਤੂਮ ਸ਼ਾਹ ਜੀ ਦੀ ਯਾਦ ਵਿਚ ਛੱਤੀ ਵਾਂ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਪ੍ਰਬੰਧਕ ਕਮੇਟੀ , ਐਨ ਆਰ ਆਈ ਵੀਰਾਂ,ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਕਮੇਟੀ ਪ੍ਰਧਾਨ ਸੁੱਚਾ ਸਿੰਘ ਲੱਡੂ ਅਤੇ ਪਿੰਡ ਦੇ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ ਜਸਵੰਤ ਸਿੰਘ ਚੌਟਾਲਾ ਨੇ ਕੀਤਾ ।ਉਪਰੰਤ ਚਾਦਰ ਦੀ ,ਝੰਡਾ ਚਡ਼੍ਹਾਉਣ ਦੀ ਅਤੇ ਚਿਰਾਗ ਰੌਸ਼ਨ ਦੀ ਰਸਮ ਕੀਤੀ ਗਈ।ਆਈਆਂ ਸੰਗਤਾਂ ਦੇ ਮਨੋਰੰਜਨ ਲਈ ਸੱਭਿਆਚਾਰ ਮੇਲਾ ਵੀ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ ਹਸਨ ਮਾਣਕ ਜੱਗੀ ਸਿੰਘ ,ਗਾਇਕ ਲਾਭ ਸਿੰਘ ,ਮਾਲੇਰਕੋਟਲੇ ਤੋਂ ਮਸ਼ਹੂਰ ਕੱਵਾਲ ਅਤੇ ਇਲਾਕੇ ਦੇ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਗਾਇਕੀ ਰਾਹੀਂ ਮੇਲੇ ਵਿੱਚ ਆਈਆਂ ਸੰਗਤਾਂ ਨੂੰ ਕੀਲ ਕੇ ਬਿਠਾਈ ਰੱਖਿਆ । ਇਸ ਸਮੇਂ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ , ਸਮੂਹ ਗਰਾਮ ਪੰਚਾਇਤ ,ਸੰਦੀਪ ਸਿੰਘ ,ਅਮਨਦੀਪ ਸਿੰਘ , ਮਨਦੀਪ ਆਸ਼ੂ ਅਤੇ ਹੋਰ ਵੀ ਪਿੰਡ ਦੇ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਹਰ ਸਾਲ ਦੀ ਤਰ੍ਹਾਂ ਲੰਗਰ ਵਰਤਾਉਣ ਦੀ ਸੇਵਾ ਪਿੰਡ ਗੁਰਾਇਆ ਦੀ ਨੌਜਵਾਨ ਸਭਾ ਵੱਲੋਂ ਕੀਤੀ ਗਈ ।ਇਸ ਮੋਕੇ ਪੰਚ ਅਮਰਜੀਤ ਸਿੰਘ, ਸਰਬਜੀਤ ਸਿੰਘ, ਮਾਸਟਰ ਹਰਦੀਪ ਸਿੰਘ, ਜਸਪਾਲ ਸਿੰਘ ਪਾਲਾ, ਅਮਨਦੀਪ ਸਿੰਘ ,ਬਬਲੂ ,ਪਵਨ ਅਤੇ ਸ਼ਹੀਦ ਹਰਜਿੰਦਰ ਸਿੰਘ ਹੈਲਥ ਕਲੱਬ ਦੀ ਪੂਰੀ ਟੀਮ ਵੀ ਹਾਜ਼ਰ ਸੀ ।