ਰਾਵੀ ਦਰਿਆ ਧਰਮਕੋਟ ਪਤਨ ਦੇ ਦੇਖੋ ਹੁਣ ਦੇ ਹਾਲਤ 2 ਘੰਟੇ ਤਕ ਪਹੁੰਚੇ ਗਾ ਛੱਡਿਆ ਪਾਣੀ

ਰਾਵੀ ਦਰਿਆ ਧਰਮਕੋਟ ਪਤਨ ਦੇ ਦੇਖੋ ਹੁਣ ਦੇ ਹਾਲਤ 2 ਘੰਟੇ ਤਕ ਪਹੁੰਚੇ ਗਾ ਛੱਡਿਆ ਪਾਣੀ

mart daar

ਰਾਵੀ ਦਰਿਆ ਵਿੱਚ 3 ਲੱਖ ਕਿਊਸਕ ਦੇ ਕਰੀਬ ਪਾਣੀ ਤੇ ਰਾਵੀ ਨੇੜੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਕੀਤੀ ਸੀ। ਉਸ ਤੋਂ ਬਾਦ ਜਦ ਸਾਡੀ ਟੀਮ ਨੇ ਹਲਾਤ ਦਾ ਜਾਇਜ਼ਾ ਲੈਣ ਵਾਸਤੇ ਗਰਾਊਂਡ ਜੀਰੋ ਦਾ ਦੋਰਾ ਕੀਤਾ ਤਾਂ ਡੇਰਾ ਬਾਬਾ ਨਾਨਕ ਦੇ ਧਰਮਕੋਟ ਪੱਤਣ ਤੇ ਘਣੀਏਕੇ ਬੇਟ ਨਾਲ ਵਗਦੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਘੱਟ ਨਜ਼ਰ ਆਇਆ | ਰਵੀ ਦਰਿਆ ਚ ਅਜੇ ਕੋਈ ਵੀ ਹੜ੍ਹ ਵਾਲੇ ਹਾਲਤ ਨਜ਼ਰ ਨਹੀਂ ਆਏ। ਪਰ ਲੋਕਲ ਪ੍ਰਸ਼ਾਸ਼ਨ ਪੱਬਾਂ ਭਾਰ ਨਜਰ ਆਇਆ। ਜਿਆਦਾ ਤਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ਤੇ ਮਜੂਦ ਸਨ। ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਡੇਰਾ ਬਾਬਾ ਨਾਨਕ ਦੇ ਐਸ ਡੀ ਐਮ  ਅਸ਼ਵਨੀ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹਨ ਤੇ ਲੋਕਾਂ ਦੀ ਸਹੂਲਤ ਲਈ ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾਂ ਅਤੇ ਸਕੂਲਾਂ ਵਿਚ ਰਾਹਤ ਕੈਂਪ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਅੰਡਰ ਕੰਟਰੋਲ ਹੈ। ਤੇ ਛੱਡਿਆ ਪਾਣੀ ਦੋ ਘੰਟੇ ਤੱਕ ਏਥ੍ਹੇ ਪਹੁੰਚਣ ਦੀ ਉਮੀਦ ਹੈ। ਪਰ ਘਬਰਾਉਣ ਦੀ ਲੋੜ ਨਹੀਂ ਬਲਕਿ ਪ੍ਰਕਾਸ਼ਨ ਲੈਣ ਦੀ ਜਰੂਰਤ ਹੈ।