ਨੱਥੂਪੁਰ ਵਿਖੇ ਫ੍ਰੀ ਸਿਹਤ ਚੈੱਕਅਪ ਕੈਂਪ ਵਿੱਚ 380 ਮਰੀਜ਼ਾਂ ਦੀ ਕੀਤੀ ਗਈ ਜਾਂਚ
ਨੱਥੂਪੁਰ ਵਿਖੇ ਫ੍ਰੀ ਸਿਹਤ ਚੈੱਕਅਪ ਕੈਂਪ ਵਿੱਚ 380ਮਰੀਜ਼ਾਂ ਦੀ ਕੀਤੀ ਗਈ ਜਾਂਚ

ਅੱਡਾ ਸਰਾਂ ( ਜਸਵੀਰ ਕਾਜਲ )
ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਦੀ ਪੰਜ ਸੌ ਅਠਾਈ ਵੀਂ ਬਰਸੀ ਨੂੰ ਸਮਰਪਿਤ ਉਦਾਸੀਨ ਆਸ਼ਰਮ ਨੱਥੂਪੁਰ ਹੁਸ਼ਿਆਰਪੁਰ ਵਿਚ ਇਕ ਦਿਨ ਦਾ ਫ੍ਰੀ ਸਿਹਤ ਜਾਂਚ ਦਾ ਕੈਂਪ ਲਗਾਇਆ ਗਿਆ ।ਮਹੰਤ ਅਵਤਾਰ ਦਾਸ ਦੇ ਮਾਰਗ ਦਰਸ਼ਨ ਦਰਸ਼ਕ ਬੀ ਆਰ ਕਾਜਲ ਹਸਪਤਾਲ ਟਾਂਡਾ ਦੀ ਟੀਮ ਦੁਆਰਾ ਲਗਾਏ ਇਸ ਫ੍ਰੀ ਸਰੀਰਕ ਚੈੱਕਅੱਪ ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ਅਤੇ ਸਾਬਕਾ ਮੰਤਰੀ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਦੇ ਸਹਿਯੋਗ ਨਾਲ ਕੀਤਾ । ਡਾਕਟਰ ਕੇਵਲ ਸਿੰਘ ਕਾਜਲ ਕੈਂਪ ਦੇ ਦੌਰਾਨ ਡਾ ਸਮਾਈਲ ਕਾਜਲ, ਡਾ ਸ਼ਾਇਨੀ ਕਾਜਲ, ਕਮਲੇਸ਼ ਕੌਰ ਸਟਾਫ ਨਰਸ,ਦੀਪਕ ,ਸਭ ਨੇ 380 ਦੇ ਲਗਭਗ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ । ਇਸ ਮੌਕੇ ਸੁਰਜੀਤ ਸਿੰਘ ਅਕਬਰਪੁਰ, ਇੰਜੀਨੀਅਰ ਕੇਵਲ ਸਿੰਘ ਐੱਸ ਆਈ, ਰਾਮ ਲੁਭਾਇਆ, ਨਰਿੰਦਰਪਾਲ ਸਿੰਘ ਹੁਸ਼ਿਆਰਪੁਰ ਆਦਿ ਮੌਜੂਦ ਸਨ ।