ਟਾਂਡਾ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਦੋਸ਼ੀ ਗ੍ਰਿਫਤਾਰ
ਟਾਂਡਾ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਦੋਸ਼ੀ ਗ੍ਰਿਫਤਾਰ
ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਦਰ ਲਾਂਬਾ ਜੀ ਨੇ ਦੱਸਿਆ ਕਿ ਜਿਲੇ ਅੰਦਰ ਮਾੜੇ ਅੰਨਸਰਾ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ।ਜਿਸ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਹੁਸ਼ਿਆਰਪੁਰ , ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅੰਨਸਰਾ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ ।ਜੋ ਮਿਤੀ 22.03.24 ਨੂੰ ਏ.ਐਸ.ਆਈ ਗੁਰਮੀਤ ਸਿੰਘ 1221 ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਦੋਰਾਨੇ ਨਾਕਾਬੰਦੀ ਦਾਰਾਪੁਰ ਬਾਈਪਾਸ ਪਾਸੋ ਇਕ ਵਿਆਕਤੀ ਗੁਰਪ੍ਰੀਤ ਸਿੰਘ ਉਰਫ ਗੋਪਾ ਪੁੱਤਰ ਸੁਖਦੇਵ ਸਿੰਘ ਵਾਸੀ ਮੁਨਕ ਕਲਾ ਥਾਣਾ ਟਾਡਾ ਜਿਲਾ ਹੁਸ਼ਿ: ਨੂੰ ਚੋਰੀ ਸ਼ੁਦਾ ਮੋਟਰਸਾਇਕਲ ਮਾਰਕਾ ਸਪਲੈਡਰ ਸਮੇਤ ਕਾਬੂ ਕਰਕੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ । ਜਿਸਨਾ ਨੂੰ ਅੱਜ ਅਦਾਲਤ ਚ ਪੇਸ਼ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਵੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।