ਪਿੰਡ ਕੰਧਾਲਾ ਜੱਟਾਂ ਦੇ ਆਂਗਣਵਾੜੀ ਸੈਂਟਰ ਦੀ ਪੁਰਾਣੀ ਅਤੇ ਜਰਜ਼ਰ ਹਾਲਤ ਹੈ ਛੱਤ
ਵਾਪਰ ਸਕਦਾ ਹੈ ਵੱਡਾ ਹਾਦਸਾ
ਅੱਡਾ ਸਰਾਂ (ਜਸਵੀਰ ਕਾਜਲ)
ਪਿੰਡ ਕੰਧਾਲਾ ਜੱਟਾਂ ਵਿੱਚ ਤਿੰਨ ਆਂਗਣਵਾੜੀ ਸੈਂਟਰ ਹਨ। ਜਿਨਾਂ ਵਿੱਚੋਂ ਦੋ ਨੰਬਰ ਸੈਂਟਰ ਜੋ ਕਲੋਨੀਆਂ ਵਿੱਚ ਸਥਿਤ ਹੈ ਜਿਸ ਦੇ ਕਮਰਿਆਂ ਦੀਆਂ ਛੱਤਾਂ ਕਾਫੀ ਖਰਾਬ ਹੋ ਚੁੱਕੀਆਂ ਹਨ ਮੀਂਹ ਆਉਣ ਤੇ ਛੱਤਾਂ ਕਾਫੀ ਚੋਂਦੀਆਂ ਹਨ ਅਤੇ ਲੈਂਟਰ ਦੇ ਵੀ ਸਰੀਏ ਦਿਖਾਈ ਦੇ ਰਹੇ ਹਨ। ਇਸ ਦੀ ਜਾਣਕਾਰੀ ਆਂਗਣਵਾੜੀ ਸੈਂਟਰ ਦੀ ਇੰਚਾਰਜ ਸੁਸ਼ਮਾ ਰਾਣੀ ਨੇ ਦਿੱਤੀ।
ਉਹਨਾਂ ਕਿਹਾ ਕਿ ਛੱਤ ਡਿੱਗਣ ਦਾ ਖਤਰਾ ਹੈ ਜਿਸ ਕਾਰਨ ਬੱਚਿਆਂ ਨੂੰ ਅੰਦਰ ਨਹੀਂ ਬਿਠਾਇਆ ਜਾ ਸਕਦਾ। ਅਸੀਂ ਪਿੰਡ ਦੇ ਸਰਪੰਚ, ਹਲਕਾ ਵਿਧਾਇਕ ਟਾਂਡਾ ਅਤੇ ਹੋਰ ਮਹਿਕਮੇ ਦੇ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਚੁੱਕੇ ਹਾਂ ਪਰ ਕੋਈ ਵੀ ਹੱਲ ਨਹੀਂ ਹੋ ਰਿਹਾ। ਪਿਛਲੇ ਦਿਨੀ ਜੋ ਲੁਧਿਆਣਾ ਵਿੱਚ ਇੱਕ ਸਕੂਲ ਦੀ ਇਮਾਰਤ ਦੀ ਛੱਤ ਡਿੱਗੀ ਸੀ ਉਸੇ ਦਾ ਡਰ ਸਾਨੂੰ ਵੀ ਸਤਾ ਰਿਹਾ ਹੈ ਕਿਉਂਕਿ ਇਹ ਛੱਤ ਉਸੇ ਪ੍ਰਕਾਰ ਕਾਫੀ ਪੁਰਾਣੀ ਹੋ ਚੁੱਕੀ ਹੈ ਜਿਸ ਕਾਰਨ ਕਾਫੀ ਨੁਕਸਾਨ ਅਤੇ ਵੱਡਾ ਹਾਦਸਾ ਹੋ ਸਕਦਾ ਹੈ ।
ਸਾਨੂੰ ਆਸ ਹੈ ਇਹ ਖਬਰ ਪੜ੍ ਕੇ ਸਰਕਾਰੀ ਨੁਮਾਇੰਦੇ ਇਸ ਸੈਂਟਰ ਦਾ ਦੌਰਾ ਜਰੂਰ ਕਰਨਗੇ ਅਤੇ ਸਾਡੀ ਸਮੱਸਿਆ ਦਾ ਹੱਲ ਕਰਨ ਵਿੱਚ ਸਾਡੀ ਮਦਦ ਕਰਨਗੇ। ਇਸ ਮੌਕੇ ਆਂਗਣਵਾੜੀ ਵਰਕਰ ਬਲਵਿੰਦਰ ਕੌਰ ਅਤੇ ਪਿੰਡ ਵਾਸੀ ਜੋ ਆਪਣੇ ਬੱਚਿਆਂ ਨੂੰ ਆਂਗਣਵਾੜੀ ਸੈਂਟਰ ਵਿੱਚ ਲੈ ਕੇ ਆਏ ਹੋਏ ਸਨ ਮਾਪੇ ਹਾਜ਼ਰ ਸਨ।