ਟਾਂਡਾ ਪੂਲਿਸ ਵੱਲੋਂ ਨਸ਼ੇ ਦੀਆ ਗੋਲੀਆ ਅਤੇ ਡੇਡੇ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਕੀਤੇ ਗ੍ਰਿਫਤਾਰ
ਟਾਂਡਾ ਪੂਲਿਸ ਵੱਲੋਂ ਨਸ਼ੇ ਦੀਆ ਗੋਲੀਆ ਅਤੇ ਡੇਡੇ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਕੀਤੇ ਗ੍ਰਿਫਤਾਰ
ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਦਰ ਲਾਂਬਾ ਜੀ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਸਪਲਾਈ ਕਰਨ ਵਾਲੇਆ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ।ਜਿਸ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਹੁਸ਼ਿਆਰਪੁਰ , ਸ੍ਰੀ ਹਰਜੀਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਬਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਨਸ਼ਾ ਸਪਲਈ ਕਰਨ ਵਾਲੇਆ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ । ਜੋ ਮਿਤੀ 30.03.24 ਨੂੰ ਏ ਐਸ. ਆਈ ਅਮਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਸਲ ਹੋਈ ਜਦੋਂ ਗਸ਼ਤ ਬਾ ਚੈਕਿੰਗ ਸ਼ੱਕੀ ਭੈੜੇ ਪੁਰਾਂ ਸਬੰਧੀ ਬਰਾਏ ਕਰਨੇ ਨਾਕਾਬੰਦੀ ਪਿੰਡ ਝਾਵਾ ਤੇ ਸਰਾ ਲਿੰਕ ਰੋਡ ਪਰ ਮੋਜੂਦ ਸੀ ਤਾ ਆਉਣ ਜਾਣ ਵਾਲੇ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਦੌਰਾਨੇ ਚੈਕਿੰਗ ਇੱਕ ਕਾਰ ਪਿੰਡ ਝਾਵਾ ਸਾਇਡ ਤੇ ਆ ਰਹੀ ਸੀ ਜਿਸ ਨੂੰ ਰੁਕਨ ਦਾ ਇਸ਼ਾਰਾ ਕੀਤਾ ਪੁਲਿਸ ਪਾਰਟੀ ਨੂੰ ਦੇਖ ਮੋਕਾ ਤੋਂ ਕਾਰ ਭਜਾਉਣ ਲੱਗਾ ਜਿਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਲ ਕਾਬੂ ਕੀਤਾ। ਕਾਰ ਨੰਬਰ ਪੀ.ਬੀ 08 ਬੀ.ਟੀ 4071 ਸਪਾਰਕ ਵਿੱਚ ਬੈਠੇ ਇੱਕ ਔਰਤ ਤੇ ਦੇ ਨੌਜਵਾਨਾ ਦੀ ਤਲਾਸ਼ੀ ਕਰਨ ਤੇ ਉਹਨਾ ਪਾਸੋ ਖੁਲੀਆ 470 ਨਸ਼ੀਲੀਆ ਗੋਲੀਆ ਅਤੇ 12 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਈਆ ਜਿਸ ਤੇ ਉਕਤ ਮੁੱਕਦਮਾ ਦਰਜ ਰਜਿਸ਼ਟਰ ਕੀਤਾ ਗਿਆ। ਜਿਹਨਾ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਡ ਹਾਸਿਲ ਕਰਕੇ ਹੋਰ ਵੀ ਸਖਤੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।