ਕੰਧਾਲਾ ਜੱਟਾਂ ਅੱਡਾ ਸਰਾਂ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਲਾ ਮੁਹੱਲਾ ਦੇ ਸਮਾਗਮਾਂ ਦੀ ਸੰਪੰਨਤਾ
ਕੰਧਾਲਾ ਜੱਟਾਂ ਅੱਡਾ ਸਰਾਂ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਲਾ ਮੁਹੱਲਾ ਦੇ ਸਮਾਗਮਾਂ ਦੀ ਸੰਪੰਨਤਾ
ਅੱਡਾ ਸਰਾਂ/ ਟਾਂਡਾ (ਜਸਵੀਰ ਕਾਜਲ)
ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਹੋਲਾ ਮਹੱਲਾ ਲੰਗਰ ਕਮੇਟੀ ਕੰਧਾਲਾ ਜੱਟਾਂ ਅੱਡਾ ਸਰਾਂ ਵੱਲੋ ਸਮੂਹ ਨਗਰ ਨਿਵਾਸੀ , ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 23 ਮਾਰਚ ਤੋਂ ਆਰੰਭ ਸਮਾਗਮਾਂ ਅਤੇ ਲੰਗਰ ਦੀ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਪਤੀ ਹੋਈ । ਅੱਜ ਦੂਸਰੀ ਲੜੀ ਦੇ ਪੰਜ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਦੀਵਾਨ ਸਜਾਏ ਗਏ ਜਿਸ ਵਿੱਚ ਸੰਤ ਬਾਬਾ ਮੱਖਣ ਸਿੰਘ ਜੀ ਦਰੀਏ ਵਾਲੇ ਸੰਗਤਾਂ ਨੂੰ ਕਥਾ ਨਾਲ ਅਤੇ ਜੱਥੇਦਾਰ ਜਸਵਿੰਦਰ ਸਿੰਘ ਬਾਗੀ ਦਾ ਇੰਨਰਨੈਸ਼ਨਲ ਢਾਡੀ ਜੱਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ । ਸਾਰੇ ਦਿਨ ਗੁਰੂ ਦਾ ਲੰਗਰ ਅਤੁੱਟ ਵਰਤਿਆ ਗਿਆ ।
ਇਸ ਮੌਕੇ ਬਾਬਾ ਅਵਤਾਰ ਸਿੰਘ ਹੈੱਡ ਗ੍ਰਾਂਥੀ , ਬਾਬਾ ਰਣਜੀਤ ਸਿੰਘ ਹੈੱਡ ਗ੍ਰਾਂਥੀ , ਪ੍ਰਧਾਨ ਮਹਿੰਦਰ ਸਿੰਘ , ਕੁਲਵੰਤ ਸਿੰਘ , ਗੁਰਵਿੰਦਰ ਸਿੰਘ ਗਿੱਤਾ, ਇੰਦਰਜੀਤ ਸਿੰਘ ਧਾਲੀਵਾਲ , ਮਨਜੀਤ ਸਿੰਘ ਸੈਕਟਰੀ , ਬਲਜੀਤ ਸਿੰਘ ਬੱਲੂ , ਜੱਥੇਦਾਰ ਅਵਤਾਰ ਸਿੰਘ , ਮਨਜੀਤ ਸਿੰਘ ਧਾਲੀਵਾਲ , ਰੇਸ਼ਮ ਸਿੰਘ , ਜਸਵੀਰ ਸਿੰਘ , ਜਸਪਾਲ ਸਿੰਘ ਭੱਟੀ , ਕੁਲਵਿੰਦਰ ਸਿੰਘ ਪੰਚ , ਅਮਰੀਕ ਸਿੰਘ , ਸੁਖਵਿੰਦਰ ਸਿੰਘ ਸੁੱਖੂ , ਸਤਵਿੰਦਰ ਸਿੰਘ , ਆਗਿਆ ਸਿੰਘ , ਪੰਡਿਤ ਨਰੇਸ਼ ਕੁਮਾਰ ,ਸੋਹਣ ਸਿੰਘ ,ਮਨਜੀਤ ਜੀਤਾ , ਕਾਕਾ , ਮੰਨੀਂ ਹਲਵਾਈ , ਰਮਨਦੀਪ ਰਮਨਾ ,ਹਨੀ , ਨਵਲ ਕਿਸ਼ੋਰ , ਮਨਰਾਜ ਸਿੰਘ , ਪ੍ਰਭਸਿਮਰਤ ਸਿੰਘ, ਸਹਿਜਪਾਲ ਸਿੰਘ , ਹਰਨੂਰ ਅਤੇ ਨਗਰ ਦੀਆਂ ਸੰਗਤਾਂ ਹਾਜ਼ਰ ਸਨ