ਥਾਣਾ ਘਰਿੰਡਾ ਦੀ ਪੁਲਸ ਪਾਰਟੀ ਨੇ 02 ਵਿਅਕਤੀਆਂ ਨੂੰ 1ਕਿਲੋ 500 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਥਾਣਾ ਘਰਿੰਡਾ ਦੀ ਪੁਲਸ ਪਾਰਟੀ ਨੇ 02 ਵਿਅਕਤੀਆਂ ਨੂੰ 1 ਕਿਲੋ 500 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਸ੍ਰੀ ਸਤਿੰਦਰ ਸਿੰਘ ਨੇ ਸਮੂਹ ਸੀਨੀਅਰ ਅਧਿਕਾਰੀਆਂ ਅਤੇ ਮੁੱਖ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜੋ ਕਿ ਡੀ.ਐਸ.ਪੀ ਅਟਾਰੀ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀ ਹੈ।
ਥਾਣਾ ਘਰਿੰਡਾ ਵੱਲੋਂ ਓਮਕਾਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਦਾਉਕੇ ਨੂੰ ਟੀ-ਪੁਆਇੰਟ ਅਟਾਰੀ ਤੋਂ 01 ਕਿਲੋ 500 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਬਲੈਕ ਸਮੇਤ ਕਾਬੂ ਕੀਤਾ ਗਿਆ। ਜਿਸ ਦੇ ਖਿਲਾਫ 21/61/85 NDPS ACT ਥਾਣਾ ਘਰਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ 'ਤੇ ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਹੈਰੋਇਨ ਬਲਕਾਰ ਸਿੰਘ ਉਰਫ਼ ਤੂਰ ਵਾਸੀ ਦਾਉਕੇ ਵੱਲੋਂ ਦੱਸੇ ਗਏ ਵਿਅਕਤੀ ਤੋਂ ਲੈ ਕੇ ਆਈ ਸੀ। ਜਿਸ 'ਤੇ ਮੁੱਖ ਅਫਸਰ ਘਰਿੰਡਾ ਵਾਲਾ ਬਲਕਾਰ ਸਿੰਘ ਉਰਫ਼ ਤੂਰ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਛਾਪੇਮਾਰੀ ਦੌਰਾਨ ਉਕਤ ਬਲਕਾਰ ਸਿੰਘ ਉਰਫ ਤੂਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੱਸ ਦਈਏ ਕਿ ਇਹ ਦੋਵੇਂ ਬਹੁਤ ਹੀ ਬਦਨਾਮ ਸਮੱਗਲਰ ਹਨ, ਥਾਣਾ ਘਰਿੰਡਾ ਪੁਲਿਸ ਨੇ ਬਲਕਾਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੇਸ ਨੰ. 138/17 ਜੁਰਮ 21/61/85 ਐਨ.ਡੀ.ਪੀ.ਐਸ ਐਕਟ ਦਰਜ ਕੀਤਾ ਗਿਆ। ਜਿਸ ਵਿੱਚ ਬਲਕਾਰ ਸਿੰਘ ਕੋਲੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਵਿੱਚ ਓਮਕਾਰ ਸਿੰਘ ਪਾਸੋਂ 02 ਕਿਲੋ ਹੈਰੋਇਨ ਬਰਾਮਦ ਹੋਈ।