ਸਰਕਾਰੀ ਐਲੀਮੈਂਟਰੀ ਸਕੂਲ ਕੋਟਮੋਲਵੀ ਵਿੱਚ ਕੇਕ ਕੱਟ ਕੇ ਅਧਿਆਪਕ ਦਿਵਸ ਮਨਾਇਆ
ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਮੋਲਵੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਕੇਕ ਕੱਟ ਕੇ ਅਧਿਆਪਕ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਨੇ ਕਵਿਤਾਵਾਂ ਸੁਣਾ ਕੇ ਸਾਰਿਆਂ ਦਾ ਮਨੋਰੰਜਨ ਕੀਤਾ। ਇਸ ਦੇ ਨਾਲ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਆਕਰਸ਼ਣ ਦਾ ਕੇਂਦਰ ਬਣਿਆ।
ਮੈਡਮ ਅਮਨਦੀਪ ਕੌਰ ਨੇ ਬੱਚਿਆਂ ਨੂੰ ਅਧਿਆਪਕ ਜਾਂ ਗੁਰੂ ਬਾਰੇ ਦੱਸਦਿਆਂ ਕਿਹਾ ਕਿ ਅਧਿਆਪਕਾਂ ਦੀ ਬਦੌਲਤ ਹੀ ਬੱਚੇ ਪੜ੍ਹ ਕੇ ਅਫਸਰ, ਡਾਕਟਰ, ਮਾਸਟਰ, ਇੰਜਨੀਅਰ ਤੇ ਪਾਇਲਟ ਬਣਦੇ ਹਨ, ਯਾਂ ਕਿਸੇ ਹੋਰ ਖੇਤਰ ਚ ਕਾਮਯਾਬੀ ਹਾਸਲ ਕਰਦੇ ਹਨ , ਕਿਉਂਕਿ ਅਧਿਆਪਕ ਉਹਨਾਂ ਨੂੰ ਪੜਾਈ ਦੇ ਨਾਲ ਨਾਲ ਚੰਗੇ ਆਚਰਣ ਤੇ ਚਲਣਾ ਸਿਖਾਉਂਦਾ ਹੈ ਅਤੇ ਚੰਗੇ ਗੁਣ ਦੇਂਦਾ ਹੈ ਤਾਂ ਜੋ ਬੱਚੇ ਅਗੇ ਚੱਲ ਕੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੇ ਸਕਣ। ਇਸ ਮੌਕੇ ਟੀਚਰ ਗੁਰਪਾਲ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।