ਕੰਧਾਲੀ ਵਿਖੇ ਗ਼ੈਬ ਪੁਲੀ ਨੂੰ ਮੁਕੰਮਲ ਕਰਨ ਦੀ ਮੰਗ

ਪਿੰਡ ਕੰਧਾਲੀ ਨਾਰੰਗਪੁਰ ਤੋਂ ਅਡਾ ਸਰਾਂ ਲਿੰਕ ਸੜਕ ਰੋਡ ਤੇ ਨਵਾਂ ਬਣਿਆ ਗੈਬ ਜਿਸ ਤੇ ਦੋਨੋ ਅਤੇ ਪਿਛਲੇ ਪਾਸੇ ਰੇਤਲੀ ਮਿੱਟੀ ਕਾਰਨ  ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ

ਕੰਧਾਲੀ ਵਿਖੇ ਗ਼ੈਬ ਪੁਲੀ ਨੂੰ ਮੁਕੰਮਲ ਕਰਨ ਦੀ ਮੰਗ
mart daar

 ਅੱਡਾ ਸਰ੍ਹਾਂ (ਜਸਬੀਰ ਕਾਜਲ) ਪਿੰਡ ਕੰਧਾਲੀ ਨਾਰੰਗਪੁਰ ਤੋਂ ਅਡਾ ਸਰਾਂ ਲਿੰਕ ਸੜਕ ਰੋਡ ਤੇ ਨਵਾਂ ਬਣਿਆ ਗੈਬ ਜਿਸ ਤੇ ਦੋਨੋ ਅਤੇ ਪਿਛਲੇ ਪਾਸੇ ਰੇਤਲੀ ਮਿੱਟੀ ਕਾਰਨ  ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਜਦਕਿ ਇਹ ਪੁਲੀ ਦੋਹੇਂ ਪਾਸੇ ਤੋਂ ਅਜੇ ਤੱਕ ਅਧੂਰੀ ਹੈ ਜਿਸ ਕਾਰਨ ਰਾਹਗੀਰਾਂ ਗੱਡੀਆਂ ਵਾਹਨ ਆਦਿ ਇਸ  ਮਿੱਟੀ ਵਿੱਚ ਫਸ ਜਾਂਦੀਆਂ ਹਨ। ਆਮ ਤੌਰ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਜੇਕਰ ਥੋੜ੍ਹੀ ਜਿਹੀ ਬਾਰਿਸ਼ ਵੀ ਹੋ ਗਈ ਤਾਂ ਇਸ ਤੋਂ ਗੁਜ਼ਰਨਾ ਬਹੁਤ ਔਖਾ ਹੋਵੇਗਾ। ਆਮ  ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੋਈ ਵੀ ਇਸ ਪੁਲੀ ਵੱਲ ਧਿਆਨ ਨਹੀਂ ਦੇ ਰਿਹਾ ਹੈ ਇਸ ਪੁਲੀ ਦੇ ਦੋਨੋਂ ਪਾਸੇ ਰੋਡ ਬਣਨ ਵਾਲੇ ਹਨ। ਰਾਹਗੀਰਾਂ ਦੀ ਸਰਕਾਰ ਤੋਂ ਮੰਗ ਹੈ ਕਿ  ਇਸ ਗੈਬ ਪੁਲੀ ਦੇ ਸਾਹਮਣੇ ਅਤੇ ਪਿਛਲੇ ਸਾਈਡ ਤੇ ਮਿੱਟੀ ਪਾ ਕੇ ਬਰਾਬਰ ਕੀਤਾ ਜਾਵੇ ਅਤੇ ਪੱਕਾ ਬਣਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਸਮੱਸਿਆ ਤੋਂ ਨਿਜਾਤ ਮਿਲ ਸਕੇ ।