ਜਲ ਸਪਲਾਈ ਠੇਕਾ ਕਾਮੇ ਨਿਗਰਾਨ ਇੰਜੀਨੀਅਰ ਦੇ ਲਗਾਉਣਗੇ ਦਿਨ ਰਾਤ ਦਾ ਧਰਨਾ
ਮਸਲਾ ਤਨਖਾਹਾਂ ਦੇ ਫੰਡ ਨਾ ਜਾਰੀ ਕਰਨ ਦਾ
ਗੜਦੀਵਾਲਾ, 7 ਸਤੰਬਰ (ਸੁਖਦੇਵ ਰਮਦਾਸਪੁਰ ) ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਲਾ ਹੁਸ਼ਿਆਰਪੁਰ ਵਲੋਂ ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਅਤੇ ਜਿਲ੍ਹਾ ਜਰਨਲ ਸਕੱਤਰ ਕੁਲਦੀਪ ਸਿੰਘ ਵਲੋ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ ਹਨ ਜਿਸਦਾ ਮੁੱਖ ਕਾਰਨ ਤਨਖਾਹਾਂ ਦਾ ਫੰਡ ਉਪਲਬਧ ਨਾ ਹੋਣਾ ਨਾ ਹੈ ।ਇਸ ਸਬੰਧੀ ਨਿਗਰਾਨ ਇੰਜੀਨੀਅਰ ਨੂੰ ਪਿਛਲੇ ਦਿਨੀਂ ਮੰਗ ਪੱਤਰ ਭੇਜਿਆ ਗਿਆ ਸੀ ਪਰੰਤੂ ਇਸ ਅਧਿਕਾਰੀ ਵਲੋ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਸਰਾਸਰ ਇਹਨਾ ਵਰਕਰਾਂ ਨਾਲ ਧੱਕਾ ਹੈ ਕਿਉਂਕਿ ਇਹ ਵਰਕਰ ਪਹਿਲਾਂ ਹੀ ਨਿਗੁਣੀਆ ਤਨਖਾਹਾਂ ਤੇ ਕੰਮ ਕਰ ਰਹੇ ਹਨ ਬੜੀ ਮੁਸ਼ਕਿਲ ਨਾਲ ਆਪਣੇ ਘਰਾਂ ਦਾ ਗੁਜਾਰਾ ਚਲਾਉਂਦੇ ਹਨ।ਇਸ ਤੋਂ ਇਲਾਵਾ ਇਹਨਾ ਵਰਕਰਾਂ ਦੀ ਤਨਖਾਹ ਵਿਚ ਵਾਧਾ ਅਤੇ ਇਕਸਾਰਤਾ ਲਈ ਜੋ ਕਮੇਟੀ ਵਿਭਾਗੀ ਮੁਖੀ ਵੱਲੋਂ ਬਣਾਈ ਗਈ ਹੈ ਇਹ ਅਧਿਕਾਰੀ ਉਸ ਕਮੇਟੀ ਦਾ ਮੈਬਰ ਵੀ ਹੈ ਇਸ ਕਮੇਟੀ ਨੂੰ ਕਈ ਮਹੀਨਿਆਂ ਦਾ ਸਮਾਂ ਹੋ ਗਿਆ ਹੈ ਪਰ ਹਜੇ ਤਕ ਕੋਈ ਵੀ ਫੈਸਲਾ ਨਹੀ ਕੀਤਾ ਹੈ ਇਸ ਤੋਂ ਸਾਫ ਪਤਾ ਚਲਦਾ ਹੈ ਕਿ ਇਹ ਕਮੇਟੀ ਸਿਰਫ ਸਮਾਂ ਖਰਾਬ ਕਰਨ ਲਈ ਬਣਾਈ ਗਈ ਹੈ।ਇਸ ਤੋਂ ਇਲਾਵਾ ਇਸ ਕਮੇਟੀ ਨੇ ਫੰਡਾ ਬਾਰੇ ਵੀ ਫੈਸਲਾ ਕਰਨਾ ਹੈ ਜੌ ਨਹੀ ਕਰ ਰਹੇ ਇਸ ਲਈ ਵਰਕਰਾਂ ਦੇ ਭਵਿੱਖ ਨੂੰ ਦੇਖਦੇ ਹੋਏ ਜਥੇਬੰਦੀ ਵਲੋ ਆਪਣੀਆ ਜਾਇਜ ਮੰਗਾਂ ਨੂੰ ਹੱਲ ਕਰਨ ਲਈ ਰੋਸ ਵਜੋਂ ਨਿਗਰਾਨ ਇੰਜੀਨੀਅਰ ਦੇ ਦਫਤਰ ਅੱਗੇ ਵੀਰਵਾਰ 8ਸਤੰਬਰ ਨੂੰ ਦਿਨ ਰਾਤ ਦਾ ਧਰਨਾ ਦਿੱਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਇਸ ਦਫਤਰ ਤੇ ਪੰhਜਾਬ ਸਰਕਾਰ ਦੀ ਹੋਵੇਗੀ।