ਅੱਜ ਕੋਈ ਆਇਆ ਸਾਡੇ ਵਿਹੜੇ.... ਪੰਜਾਬ ਸਕੂਲ ਸਿੱਖਿਆ ਵਿਭਾਗ
ਅੱਜ ਕੋਈ ਆਇਆ ਸਾਡੇ ਵਿਹੜੇ.... ਪੰਜਾਬ ਸਕੂਲ ਸਿੱਖਿਆ ਵਿਭਾਗ
ਪੰਜਾਬ ਚੰਡੀਗੜ੍ਹ ਵਲੋਂ ਆਈਆਂ ਹਦਾਇਤਾਂ ,ਜ਼ਿਲ੍ਹਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਸਰਦਾਰ ਗੁਰਸ਼ਰਨ ਸਿੰਘ ਜੀ,ਉਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਧੀਰਜ ਵਸ਼ਿਸ਼ਟ ਜੀ,ਸਕੂਲ
ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸ਼੍ਰੀ ਸ਼ਲਿੰਦਰ ਠਾਕੁਰ ਜੀ,ਬੀ.ਐਨ.ਓ. ਟਾਂਡਾ-1 ਪ੍ਰਿੰਸੀਪਲ ਸ਼੍ਰੀ ਰਜੇਸ਼ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਈ ਆਰੰਭੇ "ਮਹਿਮਾਨ ਲੈਕਚਰ " ਦੀ ਕੜੀ ਤਹਿਤ ਅੱਜ ਮਿਤੀ 24-09-2022 ਦਿਨ ਸ਼ਨੀਵਾਰ ਨੂੰ ਸਰਕਾਰੀ ਮਿਡਲ ਸਮਾਰਟ ਸਕੂਲ ਉਹੜਪੁਰ ਵਿੱਖੇ ਸਕੂਲ ਮੁੱਖੀ ਸਰਦਾਰ ਹਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ਼੍ਰੀ ਰਕੇਸ਼ ਸੈਣੀ ਸ.ਸ.ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਸ਼ੇਖਾਂ ਨੇ ਭਾਰਤ ਦੇ ਨਕਸ਼ੇ ਤੇ ਗਲੋਬ ਦੀ ਸਹਾਇਤਾ ਨਾਲ ਸਮਾਜਿਕ ਵਿਸ਼ੇ ਨੂੰ ਰੌਚਿਕ ਬਣਾ ਕੇ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਵਿਦਿਆਰਥੀਆਂ ਨਾਲ ਵਿਸ਼ੇ ਦੇ ਗਿਆਨ ਸਬੰਧੀ ਪ੍ਰਸ਼ਨ ਉੱਤਰਾਂ ਦਾ ਅਦਾਨ ਪ੍ਰਦਾਨ ਵੀ ਹੋਇਆ। ਮਹਿਮਾਨ ਅਧਿਆਪਕ ਨੇ ਬੱਚਿਆਂ ਦੇ ਸ਼ੰਕੇ ਦੂਰ ਕੀਤੇ। ਵਿਭਾਗ ਵਲੋਂ ਅਜਿਹਾ ਉਪਰਾਲਾ ਸਿੱਖਿਆ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਤੇ ਸਕੂਲ ਮੁੱਖੀ ਸਰਦਾਰ ਹਰਮਿੰਦਰ ਸਿੰਘ ਬੀ.ਐਮ ਪੰਜਾਬੀ ,ਸ਼੍ਰੀ ਸਤੀਸ਼ ਕੁਮਾਰ ਹਿੰਦੀ ਮਾਸਟਰ, ਸਰਦਾਰ ਕੁਲਵਿੰਦਰ ਸਿੰਘ ਸਾਇੰਸ ਮਾਸਟਰ, ਸ਼੍ਰੀ ਮਤੀ ਜੋਤੀ ਸੈਣੀ ਸ.ਸ.ਮਿਸਟ੍ਰੈਸ ਮੌਜੂਦ ਸਨ।