ਕਾਂਗਰਸ ਦੇ ਰਾਹ ਤੇ ਚੱਲੀ ਆਮ ਆਦਮੀ ਪਾਰਟੀ ਝੂਠ ਬੋਲ ਕੇ ਬਣਾਈ ਸਰਕਾਰ ਲੋਕ ਸਹੂਲਤਾ ਤੋਂ ਵਾਂਝੇ ''ਜਸਵੀਰ ਸਿੰਘ ਗੜੀ
ਜਿਲਾ ਪਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਹੇਠ ਵਿਸਾਲ ਰੋਸ ਪ੍ਰਦਰਸ਼ਨ

ਗੜਦੀਵਾਲਾ(ਸੁਖਦੇਵ ਰਮਦਾਸਪੁਰ ) ਅਜ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਿਲਾ ਪਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਹੇਠ ਵਿਸਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮਾਨਜੋਗ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ 'ਸੂਬਾ ਸਕੱਤਰ ਗੁਰਲਾਲ ਸੈਲਾ' ਠੇਕੇਦਾਰ ਰਜਿੰਦਰ ਸਿੰਘ ਪਹੁੰਚੇ ਗੁਰਲਾਲ ਸੈਲਾ ਜੀ ਨੇ ਬੋਲਦਿਆਂ ਕਿ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਅਜ ਜੋ ਇਕੱਠ ਦਿਖਾਇਆ ਹੈ ਇਹ ਸਰਕਾਰ ਦੇ ਵਿਰੁੱਧ ਫੁਟਿਆ ਗੁੱਸਾ ਹੈ ਇਹ ਗੁੱਸਾ ਸੰਨ 2024 ਵਿੱਚ ਜਰੂਰ ਰੰਗ ਲਿਆਏਗਾ ਇਹ ਇਕੱਠ ਹੀ ਸੁੱਤੀ ਪਈ ਸਰਕਾਰ ਨੂੰ ਜਗਾ ਸਕਦਾ ਪ੍ਰਸਾਸਨ ਇਸ ਤਰ੍ਹਾਂ ਦਾ ਚਾਹੀਦਾ ਹੈ ਕਿ ਸਰਕਾਰ ਨੂੰ ਪੁੱਛ ਕੇ ਜਾਗੇ ਸਰਕਾਰ ਨੂੰ ਪੁੱਛ ਸੋਵੇ ਪਰ ਸਰਕਾਰ ਆਪਣੀ ਮਰਜ਼ੀ ਕਰ ਰਹੀ ਹੈ
ਪਰਸਾਸਨ ਆਪਣੇ ਹਿਸਾਬ ਨਾਲ ਕੰਮ ਚਲਾ ਰਿਹਾ ਹੈ ਪਰ ਗਰੀਬ ਦੀ ਕਿੱਤੇ ਵੀ ਸੁਣਾਈ ਨਹੀਂ ਹੋ ਰਹੀ ਇਸ ਮੌਕੇ ਤੇ ਸੂਬਾ ਪ੍ਰਧਾਨ ਗੜੀ ਸਾਹਿਬ ਨੇ ਬੋਲਦਿਆਂ ਕਿਹਾ ਕਿ ਜੋ ਕਾਂਗਰਸ ਸਰਕਾਰ ਕਰ ਰਹੀ ਸੀ ਉਹੀ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹ ਇਕੋ ਥਾਲੀ ਦੇ ਚਟੇ ਬਟੇ ਉਹਨਾਂ ਨੇ ਕਿਹਾ ''ਕਾਸਟ ਕਰਪਸਨ ਤੇ ਕੰਗਾਲੀ ਹੈ ''ਆਜ਼ਾਦੀ ਨਹੀਂ ਗੁਲਾਮੀ ਹੈ ''ਦਲਿਤਾਂ ਗਰੀਬਾਂ ਤੇ ਪਛੜੀਆਂ ਲੋਕਾ ਤੇ ਜੁਲਮ ਹੋ ਰਹੇ ਨੇ ਤੇ ਸਰਕਾਰ ਕੁੰਭਕਰਨੀ ਨੀਂਦ ਵਿੱਚ ਸੁੱਤੀ ਪਈ ਹੈ ਉਹਨਾਂ ਬੋਲਦਿਆਂ ਕਿਹਾ ਕਿ ਭਵਿੱਖ ਵਿੱਚ ਕਦੇ ਵੀ ਰਾਜਸਥਾਨ ਵਰਗੀਆਂ ਘਟਨਾਵਾਂ ਨਹੀਂ ਹੋ ਸਕਦੀਆਂ ਜੇ ਬਾਬਾ ਸਾਹਿਬ ਤੇ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਸੁਪਨਿਆਂ ਦਾ ਰਾਜ ਹੋਵੇ ਭੈਣ ਕੁਮਾਰੀ ਮਾਇਆਵਤੀ ਜੀ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਕੇ ਮਿਹਨਤ ਕਰ ਰਹੇ ਨੇ ਕਿ ਹੁਸ਼ਿਆਰਪੁਰ ਵਿੱਚ ਕਦੀ ਸਾਡੇ ਚਾਰ ਐਮ ਐਲ ਏ'' ਤੇ ਹੁਸ਼ਿਆਰਪੁਰ ਤੋਂ ਸਾਡੇ ਐਮ ਪੀ ਸਾਹਿਬ ਸ੍ਰੀ ਕਾਂਸੀ ਰਾਮ ਜੀ ਰਹੇ ਹਨ ਇਥੋ ਸਾਡੀ ਪਾਰਟੀ ਸੰਗਠਨ ਬਹੁਤ ਮਜਬੂਤ ਰਿਹਾ ਪਰ ਸੰਗਠਨ ਨੂੰ ਤੋੜਨ ਲਈ ਕੁਛ ਚਮਚਿਆ ਨੇ ਕੋਈ ਕਸਰ ਨਹੀਂ ਛੱਡੀ ਲਗ 25 ਸਾਲਾ ਤੋ ਸਾਡੇ ਪੱਲੇ ਕੁਝ ਨਹੀਂ ਲਗਾ ਅਸੀਂ ਜੀਰੋ ਰਹੇ ਪਰ ਸੱਚੇ ਸਿਪਾਹੀ ਦਿਲੋਂ ਲੜਦੇ ਰਹੇ ਤੇ ਫਿਰ ਭੈਣ ਮਾਇਆਵਤੀ ਜੀ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈ ਲਗਾਤਾਰ ਤੁਹਾਡੀ ਸੇਵਾ ਵਿੱਚ ਹਾਜ਼ਰ ਰਿਹਾ ਮੈ ਵੀ ਕਸਮ ਖਾਧੀ ਕਿ ਇਸ ਬਾਰ ਜੀਰੋ ਨੂੰ ਤੋੜਨਾ ਹੈ ਇਸ ਬਾਰ ਹਾਥੀ ਵਿਧਾਨ ਸਭਾ ਵਿੱਚ ਭੇਜਣਾ ਹੈ ਫਿਰ ਸਮਜੋਤਾ ਹੋਇਆ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਕੁਛ ਸੀਟਾਂ ਸਾਡੀਆਂ ਮੁਕਾਬਲੇ ਵਿੱਚ ਰਹੀਆਂ ਮੇਰੀ ਸੀਟ ਮੁਕਾਬਲੇ ਵਿਚ ਰਹੀ ਨਵਾਂ ਸਹਿਰ ਸੀਟ ਅਸੀਂ ਜਿੱਤੇ ਪੱਚੀ ਸਾਲ ਬਾਅਦ ਸਾਡੀ ਜੀਰੋ ਟੁੱਟੀ ਡਾਕਟਰ ਨਛੱਤਰ ਪਾਲ ਸਿੰਘ ਐਮ ਐਲ ਏ ਬਣੇ ਹੁਣ ਸਾਡੀ ਲੋਕ ਸਭਾ ਦੀ ਤਿਆਰੀ ਹੈ ਮੈ ਤੇ ਮੇਰੇ ਸਾਥੀ ਜਗਾ ਜਗਾ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾ ਪਰ ਅੱਜ ਦਾ ਰੋਸ ਪ੍ਰਦਰਸ਼ਨ ਵਧ ਰਹੀ ਮਹਿੰਗਾਈ ਬਚਿਆ ਦੀ ਸਕੋਲਰਸਿਪ ਤੇ ਬੇਰੁਜ਼ਗਾਰਾਂ ਨੂੰ ਨੋਕਰੀਆ ਤੋ ਵਾਂਝੇ ਰੱਖਣਾ ਤੇ ਗਰੀਬ ਮਜ਼ਲੂਮਾਂ ਤੇ ਵਧ ਰਹੇ ਜ਼ੁਲਮਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਰੋਸ ਮਾਰਚ ਵੀ ਕੀਤਾ ਗਿਆ ਰੋਸ ਮਾਰਚ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਵਲੋਂ ਸਰਕਾਰ ਦੇ ਵਿਰੁੱਧ ਵਿੱਚ ਕੀਤਾ ਗਿਆ ਸਹੀਦ ਉਧਮ ਸਿੰਘ ਪਾਰਕ ਤੋ ਸੈਸਨ ਚੋਕ ਤਕ ਕੀਤਾ ਗਿਆ ਗੜੀ ਸਾਹਿਬ ਤੇ ਵਰਕਰਾਂ ਵਲੋਂ ਡੀ ਸੀ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਮਹਿੰਦਰ ਸਿੰਘ ਇੰਜੀਨੀਅਰ ਡਾਕਟਰ ਜਸਪਾਲ ਸਿੰਘ ਪਰਧਾਨ ਬਹੁਜਨ ਸਮਾਜ ਪਾਰਟੀ ਗੜਦੀਵਾਲਾ 'ਦਲਵਿੰਦਰ ਸਿੰਘ ਬੋਦਲ 'ਸਤਪਾਲ ਸਿੰਘ ਬੇਰਛਾ'ਜਗਦੇਵ ਸਿੰਘ ' ਸੋਨੂ ਮਾਸਟਰ ਰਤਨ ਸਿੰਘ ਸਰਬਜੀਤ ਸਿੰਘ 'ਬਲਵੀਰ ਸਿੰਘ ਮਨਜੀਤ ਸਿੰਘ ਸਹੋਤਾ ਡਾਕਟਰ ਪਰਮਜੀਤ ਸਿੰਘ ਮੁਕੇਰੀਆਂ ਦਸੂਹਾ' ਟਾਡਾ'ਸ਼ਾਮਚੁਰਾਸੀ ਤੇ ਚਠਿਆਲ ਤੋ ਭਾਰੀ ਵਰਕਰ ਪਹੁੰਚੇ