ਮਨਜੀਤ ਦਸੂਹਾ ਵੱਲੋ ਪ੍ਰਵਾਸੀ ਮਜ਼ਦੂਰ ਦੀ ਟੁੱਟੀ ਬਾਹ ਦੀ ਹੱਡੀ ਦਾ ਅਪ੍ਰੇਸ਼ਨ  ਕਰਵਾਇਆ। 

ਮਨਜੀਤ ਦਸੂਹਾ ਵੱਲੋ ਪ੍ਰਵਾਸੀ ਮਜ਼ਦੂਰ ਦੀ ਟੁੱਟੀ ਬਾਹ ਦੀ ਹੱਡੀ ਦਾ ਅਪ੍ਰੇਸ਼ਨ  

ਮਨਜੀਤ ਦਸੂਹਾ ਵੱਲੋ ਪ੍ਰਵਾਸੀ ਮਜ਼ਦੂਰ ਦੀ ਟੁੱਟੀ ਬਾਹ ਦੀ ਹੱਡੀ ਦਾ ਅਪ੍ਰੇਸ਼ਨ  ਕਰਵਾਇਆ। 
mart daar

ਅੱਡਾ  ਸਰਾਂ  ( ਜਸਵੀਰ ਕਾਜਲ)
ਹਲਕਾ ਉੜਮੁੜ ਟਾਂਡਾ ਵਿੱਚ ਲੋੜਵੰਦ ਪਰਿਵਾਰਾ ਦੀ ਭਲਾਈ ਲਈ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਵੱਲੋ ਚਲਾਈਆ ਲੋਕ ਭਲਾਈ ਦੀਆ ਸਕੀਮਾ ਨੂੰ ਅੱਗੇ ਤੋਰਦਿਆ ਅੱਜ ਪਿੰਡ ਮੂਨਕਾ ਵਿੱਚ ਪਰਿਵਾਰ ਸਮੇਤ ਰਹਿ ਰਹੇ ਪ੍ਰਵਾਸੀ ਮਜ਼ਦੂਰ ਰਾਜੂ ਰਾਮ। ਜਿਸ ਦੀ ਕੁਝ ਦਿਨ ਪਹਿਲਾ ਬਾਹ ਦੀ ਹੱਡੀ ਟੁੱਟ ਗਈ ਸੀ। ਜੋ ਪੈਸੇ ਨਾ ਹੋਣ ਕਰਕੇ ਆਪਣਾ ਇਲਾਜ ਕਰਵਾਉਣ ਤੋ ਅਸਮਰੱਥ ਸੀ। ਇਸ ਸਬੰਧੀ ਜਦੋ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਮੂਨਕ ਨੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਨਾਲ ਗੱਲ ਕੀਤੀ ਤਾ ਉਹਨਾ ਨੇ ਉਸਦੇ ਇਲਾਜ ਦਾ ਬੀੜਾ ਚੁੱਕਿਆ। ਤੇ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਟਾਂਡਾ ਦੇ ਸਹਿਯੋਗ ਨਾਲ ਕਰੀਬ 20 ਹਜ਼ਾਰ ਰੁਪਏ ਖਰਚ ਕੇ ਟੁੱਟੀ ਬਾਹ ਦੀ ਹੱਡੀ ਦਾ ਅਪ੍ਰੇਸ਼ਨ ਕਰਵਾਇਆ। ਇਸ ਕਾਰਜ ਨਾਲ ਇਲਾਕੇ ਵਿੱਚ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਦੀ ਬਹੁਤ ਸਲਾਘਾ ਹੋ ਰਹੀ ਹੈ। ਕਿ ਜਿਹੜੇ ਕੰਮ ਸਰਕਾਰਾ ਨੂੰ ਕਰਨੇ ਚਾਹੀਦੇ ਹਨ। ਉਹ ਕੰਮ ਮਨਜੀਤ ਸਿੰਘ ਦਸੂਹਾ ਗਰੀਬਾ ਦੇ ਮਸੀਹਾ ਅੱਗੇ ਹੋ ਕੇ ਕਰ ਰਹੇ ਹਨ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਜਿੰਨਾ ਚਿਰ ਪਰਮਾਤਮਾ ਨੇ ਸਵਾਸ ਦਿੱਤੇ ਹਨ। ਹਲਕੇ ਦੇ ਗਰੀਬ ਲੋੜਵੰਦ ਪਰਿਵਾਰਾ ਲਈ ਲੋਕ ਭਲਾਈ ਦੀਆ ਸਕੀਮਾ ਚੱਲਦੀਆ ਰਹਿਣਗੀਆ। ਇਸ ਮੌਕੇ ਪ੍ਰਵਾਸੀ ਮਜ਼ਦੂਰ ਰਾਜੂ ਰਾਮ ਤੇ ਉਹਨਾ ਦੇ ਪਰਿਵਾਰ ਨੇ ਮਨਜੀਤ ਸਿੰਘ ਦਸੂਹਾ ਦਾ ਧੰਨਵਾਦ ਕੀਤਾ ਤੇ ਕਿਹਾ ਉਹ ਉਹਨਾ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਇਸ ਮੌਕੇ ਸੁਖਵਿੰਦਰ ਸਿੰਘ ਮੂਨਕ, ਅਮਰਜੀਤ ਸਿੰਘ ਨਿੱਕੂ, ਚੌਹਾਨ ਢਡਿਆਲਾ, ਉਰਮਲਾ ਦੇਵੀ ਹਾਜ਼ਰ ਸਨ।