ਧੰਨ ਧੰਨ 108 ਸੰਤ ਬਾਬਾ ਨਰਾਇਣ ਦਾਸ ਜੀ ਦੇ ਸਥਾਨਾਂ ਉਪਰ ਜੋੜ ਮੇਲਾ ਅਤੇ ਧਾਰਮਿਕ ਸਮਾਗਮ ਅੱਜ ਦਿਨ ਮੰਗਲਵਾਰ 28 ਜੂਨ ਹੋਵੇਗਾ
ਸਮਾਗਮ ਵਿੱਚ ਪਹੁੰਚ ਰਹੇ ਹਨ ਨਾਮਵਰ ਢਾਡੀ ਜਥੇ ਅਤੇ ਕੀਰਤਨੀ ਜਥੇ
ਅੱਡਾ ਸਰਾਂ ( ਜਸਵੀਰ ਕਾਜ਼ਲ )
ਪਿੰਡ ਕੰਧਾਲਾ ਜੱਟਾਂ ਵਿਖੇ ਸਥਿਤ 108 ਸੰਤ ਬਾਬਾ ਨਰਾਇਣ ਦਾਸ ਜੀ ਦੇ ਸਥਾਨਾਂ ਉੱਪਰ ਸਾਲਾਨਾ ਜੋੜ ਮੇਲਾ ਅਤੇ ਧਾਰਮਿਕ ਸਮਾਗਮ ਸੰਤ ਬਾਬਾ ਹਰਭਜਨ ਦਾਸ ਜੀ ਦੀ ਅਗਵਾਈ ਵਿੱਚ 28 ਜੂਨ ਦਿਨ ਮੰਗਲਵਾਰ ਨੂੰ ਕਰਵਾਇਆ ਜਾਵੇਗਾ ।ਇਸ ਮੌਕੇ ਬਾਬਾ ਜੀ ਨੇ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਬਹੁਤ ਸਾਰੇ ਇਲਾਕੇ ਦੇ ਕੀਰਤਨੀ ਜਥੇ ਅਤੇ ਨਾਮਵਰ ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ,ਅਤੇ ਗੁਰ ਇਤਿਹਾਸ ਨਾਲ ਜੋੜਨਗੇ । ਉਨ੍ਹਾਂ ਦੱਸਿਆ ਕਿ ਇਹ ਸਮਾਗਮ ਪੂਰੇ ਨਗਰ ਕੰਧਾਲਾ ਜੱਟਾਂ ਦੀਆਂ ਸੰਗਤਾਂ , ਨੌਜਵਾਨ ਸੇਵਾਦਾਰਾਂ ਅਤੇ ਦੂਰ ਦੁਰਾਡੇ ਪਿੰਡਾਂ ਦੀਆਂ ਸੰਗਤਾਂ ਜੋ 108 ਸੰਤ ਬਾਬਾ ਨਰਾਇਣ ਦਾਸ ਅਤੇ ਸੰਤ ਬਾਬਾ ਮਹਿੰਦਰ ਦਾਸ ਜੀ ਦੇ ਜੋ ਸੇਵਕ ਹਨ ਰਲ ਮਿਲ ਕੇ ਕਰਵਾਉਂਦੀਆਂ ਹਨ ।ਉਨ੍ਹਾਂ ਇਹ ਵੀ ਦੱਸਿਆ ਕਿ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਚਾਹ ਪਕੌੜਿਆਂ ਦੇ ਲੰਗਰ ਅਤੇ ਗੁਰੂ ਕਾ ਲੰਗਰ ਆਈਆਂ ਹੋਈਆਂ ਸੰਗਤਾਂ ਲਈ ਤਿਆਰ ਕੀਤੇ ਜਾਣਗੇ ।
ਇਸ ਮੌਕੇ ਬਾਬਾ ਜੀ ਨੇ ਇਹ ਵੀ ਦੱਸਿਆ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਕੋਰੋਨਾ ਕਾਲ ਕਰਕੇ ( ਸਰਕਾਰੀ ਪਾਬੰਦੀਆਂ ਕਰਕੇ ) ਸੰਗਤਾਂ ਦੀ ਗਿਣਤੀ ਸੀਮਤ ਸੀ ਪਰ ਇਸ ਸਾਲ ਇਹ ਮੇਲਾ ਬਹੁਤ ਜ਼ਿਆਦਾ ਭਰੇਗਾ ਅਤੇ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਸੋ ਮੇਰੇ ਵੱਲੋਂ ਸਭ ਨੂੰ ਬੇਨਤੀ ਹੈ ਕਿ ਆਪ ਸਭ ਪਰਿਵਾਰ ਸਮੇਤ ਇਸ ਜੋਡ਼ ਮੇਲੇ ਧਾਰਮਿਕ ਸਮਾਗਮ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਕਰੋ ਜੀ ।