ਘਣੀਆਂ ਕੇ ਬਾਂਗਰ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ

ਘਣੀਆਂ ਕੇ ਬਾਂਗਰ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਵੇਰਕਾ ਕੈਟਲ ਫੀਡ ਪਲਾਂਟ ਘਣੀਆਂ ਕੇ ਬਾਂਗਰ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ,ਵਰਕਰਾਂ  ਵੱਲੋਂ ਅੱਜ ਪਲਾਂਟ ਦੇ ਗੇਟ ਦੇ ਬਾਹਰ ਪੰਜਾਬ ਸਰਕਾਰ  ਦੇ ਬਜਟ ਦੀਆਂ ਕਾਪੀਆਂ ਫੂਕੀਆ ਗਈਆਂ ।

ਇਸ ਦੀ ਅਗਵਾਈ  ਕਰਦੇ ਹੋਏ ਸੂਬਾ ਆਗੂ ਪਵਨਦੀਪ ਸਿੰਘ  ਤੇ  ਪ੍ਰਧਾਨ ਜਗਜੀਤ ਸਿੰਘ , ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਇਸ ਵਿੱਚ ਲਮੇ ਸਮੇਂ ਤੋਂ ਵੱਖ ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਆਊਟ ਸੋਰਸ ਮੁਲਾਜ਼ਮਾਂ ਬਾਰੇ ਗੱਲ ਨਹੀਂ ਕੀਤੀ ਗਈ, ਇਸ ਰੋਸ ਵਜੋਂ ਅੱਜ ਮਿਤੀ 1/07/2022 ਨੂੰ ਵੱਖ ਵੱਖ ਵਿਭਾਗਾਂ ਦੇ ਗੇਟਾ ਦੇ ਬਾਹਰ ਬਜਟ ਦੀਆ ਕਾਪੀਆਂ ਨੂੰ ਫੂਕਿਆ ਗਿਆ ਅਤੇ ਸਰਕਾਰ ਪ੍ਰਤੀ ਆਪਣਾ ਰੋਸ ਜਾਹਿਰ ਕੀਤਾ ਗਿਆ | ਇਹਨਾਂ ਮੁਲਾਜਮਾਂ ਵਲੋ ਕਿਹਾ ਗਿਆ ਕੇ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਮੁੱਖ ਮੰਤਰੀ ਮਾਨ ਸਰਕਾਰ ਵਲੋ ਸਾਨੂੰ ਪੱਕਾ ਕਰਨ ਬਾਰੇ ਵਾਧਾ ਕੀਤਾ ਗਿਆ ਸੀ | ਪਰ ਹੁਣ ਤਕ ਸਰਕਾਰ ਵਲੋ ਸਾਨੂੰ ਲਾਰੇ ਹੀ ਲਗਦੇ ਨਜ਼ਰ ਆ ਰਹੇ ਹਨ | ਓਹਨਾ ਕਿਹਾ ਕਿ ਜੋ ਸਰਕਾਰ ਮੁਤਾਬਿਕ ਸਬ ਤੋਂ ਪਹਿਲਾਂ ਹਰਾ ਪੈਨ ਚਲਨਾ ਸੀ ਉਹ ਮੁਲਾਜਮਾਂ ਨੂੰ ਪਕਿਆਂ ਕਰਨ ਲਈ ਚਲਣਾ ਸੀ ,ਪਰ ਹੁਣ  ਸਰਕਾਰ ਬਣਨ ਤੋਂ ਬਾਦ ਆਪ ਸਰਕਾਰ ਵੀ ਪਹਿਲਾ ਵਰਗੀਆਂ ਸਰਕਾਰਾਂ ਵਾਂਗ ਹੀ ਸਾਡੇ ਨਾਲ ਧੱਕਾ ਕਰ ਰਹੀ ਹੈ | ਇਹ ਬਦਲਾਵ ਦਾ ਕੋਈ ਰੁਖ ਨਜ਼ਰ ਨਹੀਂ ਆ ਰਿਹਾ |  ਬੇਰੁਜਗਾਰੀ ਸਾਡੇ ਪੰਜਾਬ ਵਿੱਚੋਂ ਸਰਕਾਰਾਂ ਦੀ ਨਲਾਇਕੀ ਕਰਕੇ ਦੂਰ ਨਹੀਂ ਹੋ ਰਹੀ | ਜੇਕਰ ਅੱਜ ਸਰਕਾਰ ਚਾਹੇ ਤਾਂ ਹਰੇਕ ਘਰ ਵਿਚੋਂ ਬੇਰੁਜਗਾਰੀ ਦੂਰ ਹੋ ਸਕਦੀ ਹੈ | ਇਸ ਬਜਟ ਵਿੱਚ ਸਾਨੂੰ ਮਹਿਕਮੇ ਵਿਚ ਲਿਆਉਣ ਬਾਰੇ ਕੋਈ ਗੱਲ ਨਹੀਂ ਕੀਤੀ ਨਾ ਹੀ ਕੋਈ ਸਾਡੀ ਤਨਖਾਹ ਵਧਾਉਣ ਬਾਰੇ ਜਿਕਰ ਕੀਤਾ ਗਿਆ | ਉਹਨਾਂ  ਸਰਕਾਰ ਨੂੰ ਇਹ ਚਿਤਾਵਨੀ  ਦਿਤੀ ਹੈ ਕਿ ਇਸ ਤੇ ਚਰਚਾ ਨਾ ਕੀਤੀ ਗਈ ਤਾਂ ਸਾਡੇ ਵਲੋ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸੂਬਾ ਪ੍ਰਧਾਨ ਪਵਨਦੀਪ ਸਿੰਘ, ਪ੍ਰਧਾਨ ਜਗਜੀਤ ਸਿੰਘ, ਮਲਕੀਤ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਚੰਨਪ੍ਰੀਤ ਸਿੰਘ , ਅਮਰਜੀਤ ਸਿੰਘ , ਪਾਲਾ ਸਿੰਘ, ਦਰਸ਼ਨਲਾਲ, ਜਸਦੇਵ ਸਿੰਘ,  ਸਿਮਰਨ ਪ੍ਰੀਤ ਸਿੰਘ, ਜਸਵਿੰਦਰ ਸਿੰਘ, ਹਰਜੀਤ ਸਿੰਘ , ਸਾਜਨ, ਅਮਨ, ਮਲਕੀਤ ਸਿੰਘ ਹਰਮਨਪ੍ਰੀਤ ਸਿੰਘ , ਹਰਚਰਨ ਸਿੰਘ, ਰਾਜਨਪ੍ਰੀਤ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ ਆਦਿ ਸਾਰੇ ਸਾਥੀਆਂ ਵਲੋ ਇਸ ਰੋਸ ਪ੍ਰਦਸ਼ਨ ਵਿਚ ਸ਼ਮੂਲੀਅਤ ਕੀਤੀ ਗਈ |