ਖੇਡਾਂ ਵਤਨ ਪੰਜਾਬ ਦੀਆਂ 'ਚੋਂ ਬੀਰਮਪੁਰ ਸਕੂਲ ਨੇ ਗੋਲਡ ਤੇ ਚਾਂਦੀ ਮੈਡਲ ਜਿੱਤੇ
ਖੇਡਾਂ ਵਤਨ ਪੰਜਾਬ ਦੀਆਂ 'ਚੋਂ ਬੀਰਮਪੁਰ ਸਕੂਲ ਨੇ ਗੋਲਡ ਤੇ ਚਾਂਦੀ ਮੈਡਲ ਜਿੱਤੇ
*ਖੇਡਾਂ ਵਤਨ ਪੰਜਾਬ ਦੀਆਂ 'ਚੋਂ ਬੀਰਮਪੁਰ ਸਕੂਲ ਨੇ ਗੋਲਡ ਤੇ ਚਾਂਦੀ ਮੈਡਲ ਜਿੱਤੇ*
ਅੱਡਾ ਸਰਾਂ (ਜਸਵੀਰ ਕਾਜਲ) ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਈਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ(ਟਾਂਡਾ) ਦੇ ਵਿਦਿਆਰਥੀਆਂ ਵੱਲੋਂ ਸੋਨੇ ਅਤੇ ਚਾਂਦੀ ਦੇ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਸਕੂਲ ਇੰਚਾਰਜ ਸਟੇਟ ਐਵਾਰਡੀ ਡਾ. ਅਰਮਨਪ੍ਰੀਤ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹਾ ਪੱਧਰੀ ਹੋਏ ਕੁਸ਼ਤੀ ਮੁਕਾਬਲਿਆਂ ਵਿੱਚ ਅੰਡਰ -17 ਉਮਰ ਵਰਗ ਵਿਚ 97 ਕਿਲੋਗ੍ਰਾਮ ਭਾਰ ਵਿੱਚ ਗੌਰਵ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਵਿਦਿਆਰਥੀ ਮੁਹੰਮਦ ਰਫ਼ੀ ਨੇ ਅੰਡਰ -17 ਉਮਰ ਗੁੱਟ ਵਿੱਚ 60 ਕਿਲੋਗ੍ਰਾਮ ਭਾਰ ਵਿੱਚ ਕੁਸ਼ਤੀ ਲੜੀ ਅਤੇ ਦੂਜੇ ਸਥਾਨ ਤੇ ਰਹਿ ਕੇ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਜਿੱਤ 'ਤੇ ਖੁਸ਼ੀ ਪ੍ਰਗਟਾਉਂਦਿਆਂ ਉਨ੍ਹਾਂ ਖਿਡਾਰੀਆਂ ਅਤੇ ਕੋਚ ਡੀ.ਪੀ.ਈ ਸੁਖਜੀਵਨ ਸਿੰਘ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਗੌਰਵ ਗਿੱਲ ਦੀ ਰਾਜ ਪੱਧਰੀ ਕੁਸ਼ਤੀ ਮੁਕਾਬਲਿਆਂ ਲਈ ਸਟੇਟ ਲਈ ਚੋਣ ਹੋ ਚੁੱਕੀ ਹੈ ਜਿਸ 'ਤੇ ਉਨ੍ਹਾਂ ਨੂੰ ਬਹੁਤ ਮਾਣ ਹੈ।ਇਸ ਮੌਕੇ ਲੈਕਚਰਾਰ ਰਸ਼ਪਾਲ ਸਿੰਘ, ਲੈਕ:ਪਰਮਜੀਤ ਸਿੰਘ, ਡੀ.ਪੀ.ਈ ਸੁਖਜੀਵਨ ਸਿੰਘ, ਦਵਿੰਦਰਪਾਲ, ਹਰਜਿੰਦਰ ਸਿੰਘ, ਸੁੱਚਾ ਰਾਮ, ਮੈਡਮ ਆਸ਼ਾ ਰਾਣੀ, ਸਰਬਜੀਤ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : ਕੁਸ਼ਤੀ ਮੁਕਾਬਲਿਆਂ ਚੋਂ ਮੈਡਲ ਜਿੱਤਣ ਵਾਲੇ ਬੀਰਮਪੁਰ ਸਕੂਲ ਦੇ ਖਿਡਾਰੀਆਂ ਨਾਲ ਸਕੂਲ ਇੰਚਾ: ਡਾ. ਅਰਮਨਪ੍ਰੀਤ ਅਤੇ ਸਟਾਫ।