ਥਾਨਾ ਟਾਂਡਾ ਦਾ ਘਿਰਾਓ ਕਰ ਕੇ ਦਲਿਤ ਸਮਾਜ ਨੇ ਥਾਣਾ ਮੁਖੀ ਅਤੇ ਪੁਲਸ ਪ੍ਰਸ਼ਾਸਨ ਦੇ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ

ਥਾਨਾ ਟਾਂਡਾ ਦਾ ਘਿਰਾਓ ਕਰ ਕੇ ਦਲਿਤ ਸਮਾਜ ਨੇ ਥਾਣਾ ਮੁਖੀ ਅਤੇ ਪੁਲਸ ਪ੍ਰਸ਼ਾਸਨ ਦੇ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ

ਥਾਨਾ ਟਾਂਡਾ ਦਾ ਘਿਰਾਓ ਕਰ ਕੇ ਦਲਿਤ ਸਮਾਜ ਨੇ ਥਾਣਾ ਮੁਖੀ ਅਤੇ ਪੁਲਸ ਪ੍ਰਸ਼ਾਸਨ ਦੇ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
mart daar

ਅਡਾ ਸਰਾਂ ਜਸਬੀਰ ਕਾਜਲ  
 ਬਲਾਕ ਟਾਂਡਾ ਨਾਲ ਸਬੰਧਤ ਪਿੰਡ ਬੈਂਚਾਂ ਦੇ ਪੂਰਵ ਸਰਪੰਚ ਸਰਬਜੀਤ ਸਿੰਘ ਉੱਪਰ ਗਲਤ ਭਾਸ਼ਾ ਦਾ ਪ੍ਰਯੋਗ ਕਰ ਕੇ  ਅਤੇ ਜਾਤੀ ਸੂਚਕ ਸ਼ਬਦ ਕਹਿਣ ਦੇ ਵਿਰੋਧ ਵਿੱਚ ਦਲਿਤ ਸਮਾਜ ਵੱਲੋਂ ਅੱਜ ਥਾਣਾ ਟਾਂਡਾ ਦਾ ਖਰਾਬ ਕਰਕੇ ਪੰਜ ਘੰਟੇ ਪੁਲਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਦਲਿਤ ਸਮਾਜ ਵੱਲੋਂ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਅਖਿਲ ਭਾਰਤੀਆ ਕੌਮੀ ਚੇਅਰਮੈਨ ਜੋਗਿੰਦਰ ਮਾਨ ਦੀ ਅਗਵਾਈ ਚ ਥਾਣਾ ਟਾਂਡਾ ਨੂੰ ਘੇਰ ਕੇ ਵੱਡੀ ਸੰਖਿਆ ਚ  ਦਲਿਤ ਸਮਾਜ ਦੇ ਲੋਕਾਂ ਨੇ ਭਾਗ ਲਿਆ ।

ਇਸ ਮੌਕੇ ਜੋਗਿੰਦਰ ਮਾਨ ਨੇ ਦੱਸਿਆ ਕਿ ਐਸਐਚਓ  ਜਾਤੀਗਤ ਭੇਦਭਾਵ ਦੇ ਚੱਲਦਿਆਂ ਦਲਿਤਾਂ ਨਾਲ ਧੱਕਾ ਕਰ ਰਹੇ ਹਨ ।ਬੀਤੇ ਦਿਨੀਂ ਸਾਬਕਾ ਸਰਪੰਚ ਸਰਬਜੀਤ ਸਿੰਘ ਪਿੰਡ ਬੈਂਚਾਂ ਜਦ ਆਪਣੇ ਕਿਸੇ ਰਿਸ਼ਤੇਦਾਰ ਦੇ ਪਿੱਛੇ ਥਾਣਾ ਟਾਂਡਾ ਆਏ ਤਾਂ ਸ਼ਹਿਰ ਦੇ ਕੁਝ ਪਤਵੰਤਿਆਂ ਦੇ ਸਾਹਮਣੇ ਐਸਐਚਓ ਨੇ ਉਨ੍ਹਾਂ ਤੇ ਉਨ੍ਹਾਂ ਨੂੰ ਗਲਤ ਭਾਸ਼ਾ ਦਾ ਪ੍ਰਯੋਗ ਕਰਕੇ ਜਾਤੀ ਸੂਚਕ ਸ਼ਬਦ ਕਹੇ ਜਿਸ ਨਾਲ ਦਲਿਤ ਸਮਾਜ ਵਿਚ ਭਾਰੀ ਰੋਸ ਹੈ। ਇਸੇ ਸਦਕਾ ਦਲਿਤ ਸਮਾਜ ਨੇ ਥਾਣਾ ਟਾਂਡਾ ਨੂੰ ਘੇਰ ਕੇ ਪੁਲੀਸ ਪ੍ਰਸ਼ਾਸਨ  ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ ਉਪ ਪੁਲੀਸ ਕਪਤਾਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਥਾਣਾ ਇੰਚਾਰਜ ਨੂੰ ਬਰਖਾਸਤ ਕਰ ਕੇ ਉਸ ਤੇ ਜਾਤੀਸੂਚਕ ਸ਼ਬਦ ਕਹਿਣ ਤੇ ਐੱਸ.ਸੀ. ਐੱਸ.ਟੀ.ਐਕਟ ਦਾ ਮਾਮਲਾ ਦਰਜ ਕੀਤਾ ਜਾਵੇ।ਜੇਕਰ ਇਸ ਸਬੰਧੀ ਕਾਰਵਾਈ ਨਹੀਂ ਕੀਤੀ ਗਈ ਤੇ 25 ਜੁਲਾਈ ਨੂੰ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ  ਤੇ ਦੁਬਾਰਾ ਉਹ ਧਰਨਾ ਲਗਾਉਣਗੇl

ਇਸ ਮੌਕੇ ਥਾਣੇ,ਅਗੇ, ਘਿਰਾਓ ਕਰਦੇ ਸਮੇਂ ਦੀ, ਮੂਵੀ, ਅਤੇ ਬਾਈਟ, ਦਿੰਦਿਆਂ ਦੀਆਂ ਤਸਵੀਰਾਂ