ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੂੰ ਮੰਗ ਪੱਤਰ ਦਿੱਤਾ 

ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੂੰ ਮੰਗ ਪੱਤਰ ਦਿੱਤਾ 

ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੂੰ ਮੰਗ ਪੱਤਰ ਦਿੱਤਾ 
mart daar

ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੂੰ ਮੰਗ ਪੱਤਰ ਦਿੱਤਾ 
ਅੱਡਾ ਸਰਾਂ  , 9 ਮਈ(ਜਸਵੀਰ ਕਾਜਲ    ) ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਅੱਜ  ਕਿਸਾਨਾਂ ਦੀਆਂ ਭਖਵੀਆਂ ਮੰਗਾਂ ਸੰਬੰਧੀ  ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂ ਤੇ ਇਕ ਮੰਗ ਪੱਤਰ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੂੰ ਦਿੱਤਾ l ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿਚ ਜਥੇਬੰਦੀ ਨਾਲ ਜੁੜੇ ਹੋਏ ਕਿਸਾਨਾਂ ਨੇ  ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਵਿਧਾਇਕ ਰਾਜਾ ਨੂੰ ਮੰਗ ਪੱਤਰ ਦਿੱਤਾ ਅਤੇ ਆਪਣੀਆਂ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕੀਤੀ  ਇਸ ਮੌਕੇ ਜਥੇਬੰਦੀ ਦੇ ਪ੍ਰਧਾਨ  ਜੰਗਵੀਰ ਸਿੰਘ ਰਸੂਲਪੁਰ ਨੇ  ਦੱਸਿਆ ਕਿ ਸੂਬਾ ਸਰਕਾਰ ਨੇ ਇਸ ਸਾਲ ਝੋਨੇ ਦੀ ਲਵਾਈ ਦੀ  ਤਾਰੀਖ ਜ਼ਿਲ੍ਹਾ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਅੰਮ੍ਰਿਤਸਰ, ਤਰਨ-ਤਾਰਨ ਵਾਸਤ26  ਜੂਨ ਕੀਤੀ ਗਈ ਹੈ ਜਦਕਿ ਕਿਸਾਨਾਂ  ਨੇ 10 ਜੂਨ ਝੋਨੇ ਦੀ ਲਵਾਈ ਦੇ ਮੱਦੇਨਜ਼ਰ ਝੋਨੇ ਦੀ ਪਨੀਰੀ ਦੀ ਬਿਜਾਈ ਕਰ ਦਿੱਤੀ ਹੈ ਇਸ ਲਈ ਇਹ ਤਾਰੀਖ 26  ਜੂਨ ਦੀ ਬਜਾਏ ਬਦਲੇਗਾ 10 ਜੂਨ ਕੀਤੀ ਜਾਵੇ  ਇਸ ਤੋਂ ਇਲਾਵਾ ਮੌਜੂਦਾ ਕਣਕ ਦੇ ਸੀਜ਼ਨ ਦੌਰਾਨ ਕਣਕ ਦਾ ਝਾੜ ਘੱਟ ਹੋਣ ਕਾਰਨ 10ਦੱਸ ਹਜ਼ਾਰ ਰੁਪਏ ਪ੍ਰਤੀ ਏਕੜ   ਕਿਸਾਨਾਂ ਨੂੰ  ਮੁਆਵਜ਼ਾ ਦਿੱਤਾ ਜਾਵੇ ,ਕਿਸਾਨਾਂ ਦਾ  ਵੱਖ- ਵੱਖ ਖੰਡ  ਮਿੱਲਾਂ ਵਿੱਚ ਪਈ ਹੋਈ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ,ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ,ਕਣਕ ਦੇ ਸੀਜ਼ਨ ਦੌਰਾਨ ਸੜੀ ਹੋਈ ਕਣਕ ਦੀ ਫਸਲ  ਦਾ ਪ੍ਰਤੀ ਏਕੜ ਚਾਲੀ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ,ਪਿਛਲੇ ਸਮੇਂ  ਬੇਮੌਸਮੀ ਬਰਸਾਤ ਗੜੇਮਾਰੀ ਅਤੇ ਗੁਲਾਬੀ ਸੁੰਡੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਬਕਾਇਆ ਮੁਅਾਵਜ਼ਾ  ਅਤੇ ਕਿਸਾਨਾਂ ਦੀਆਂ ਹੋਰ ਭਖਵੀਆਂ ਮੰਗਾਂ ਜਿਨ੍ਹਾਂ ਨੂੰ ਪੂਰਿਆਂ ਪੰਜਾਬ ਸਰਕਾਰ ਪੂਰਾ ਕਰੇ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ   ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਨਾਲ ਵਿਚਾਰ ਵਟਾਂਦਰਾ ਕਰਕੇ  ਹੱਲ ਕਰਨ ਦਾ ਯਤਨ ਕਰਨਗੇ।ਇਸ ਮੌਕੇ  ਪ੍ਰਿਤਪਾਲ ਸਿੰਘ ਗੁਰਾਇਆ,ਸਤਪਾਲ ਸਿੰਘ ਮਿਰਜਾਪੁਰ, ਸਤਨਾਮ ਸਿੰਘ ਢਿੱਲੋਂ,  ਦਵਿੰਦਰ ਸਿੰਘ ਮੂਨਕਾਂ, ਬਲਵੀਰ ਸਿੰਘ ਸੋਹੀਆ ,ਚਰਨਜੀਤ ਸਿੰਘ ਬਾਜਵਾ,  ਗੁਰਪ੍ਰੀਤ ਸਿੰਘ ਤੱਲਾ ,ਮਿੰਟੂ ਮੂਨਕਾਂ ਗੁਰਜੀਤ ਸਿੰਘ ਚੌਹਾਨ  ਮਿੰਟਾਂ ਕੁਰਾਲਾ ਰਤਨ ਸਿੰਘ ਖੋਖਰ ਹਰਭਜਨ ਸਿੰਘ ਰਾਮਪੁਰ ਸੁਖਵੀਰ ਸਿੰਘ ਢਿੱਲੋਂ ਮਿੰਟਾ ਕੁਰਾਲਾ  ਹਰਮਿੰਦਰ ਸਿੰਘ ਮਿੰਟੂ ਗਿੱਲਾਂ  ਮੋਨੂ ਨਰਿਆਲਾ  ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ  ਸਨ  
ਫੋਟੋ  ਕੈਪਸ਼ਨ  ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਮੰਗ ਪੱਤਰ ਦਿੰਦੇ ਹੋਏ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਨਾਲ ਹਨ  ਪ੍ਰਿਤਪਾਲ ਸਿੰਘ ਗੁਰਾਇਆ ਸਤਪਾਲ ਸਿੰਘ ਮਿਰਜਾਪੁਰ ਸਤਨਾਮ ਸਿੰਘ ਢਿੱਲੋਂ ਤੇ ਹੋਰ