ਨਗਰ ਨਿਗਮ ਨੂੰ ਵਿਦਿਆਰਥੀ ਵਰਗ ਦਾ 30 ਦਿਨ ਦਾ ਅਲਟੀਮੇਟਮ

ਬਟਾਲਾ ਅੰਮ੍ਰਿਤਸਰ ਰੋਡ ਦਾ ਕੰਮ ਮੁਕੰਮਲ ਨਾ ਹੋਇਆ ਤਾਂ ਹੋਵੇਗਾ ਨਿਗਮ ਦਾ ਘਿਰਾਓ

ਨਗਰ ਨਿਗਮ ਨੂੰ ਵਿਦਿਆਰਥੀ ਵਰਗ ਦਾ 30 ਦਿਨ ਦਾ ਅਲਟੀਮੇਟਮ
batala amritsar road
mart daar

ਬਟਾਲਾ ਸ਼ਹਿਰ ਦੀ ਮੁਖ ਸੜਕ ਅੰਮ੍ਰਿਤਸਰ ਰੋਡ ਜਿਥੇ ਮੁਖ ਤੌਰ ਤੇ ਬਟਾਲਾ ਦੀ ਸਨਅਤ ਵੀ ਹੈ ਅਤੇ ਵੱਡੇ ਫੈਕਟਰੀ ਯੂਨਿਟ ਹਨ, ਉਸ ਮੁਖ ਮਾਰਗ ਦੇ ਅਣਦੇਖੀ ਨਾਲ ਜਿਥੇ ਫੈਕਟਰੀਆਂ  ਵਾਲਿਆਂ ਮੁਸ਼ਕਿਲ ਹੈ, ਉਥੇ ਹੀ ਹਰ ਰਾਹਗੀਰ ਲਈ ਵੀ ਇਹਖਸਤਾ ਹਾਲਤ ਸੜਕ ਮੁਸੀਬਤ ਬਣੀ ਹੋਈ ਹੈ।

ਸੜਕ ਤੇ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਅਤੇ ਸੜਕ ਪੂਰੀ ਤਰ੍ਹਾਂ ਪੁੱਟੀ ਹੈ ਅਤੇ ਮਹਿਜ ਅੱਧਾ ਕਿਲੋਮੀਟਰ ਦੀ ਇਹ ਖਸਤਾ ਹਾਲਤ ਸੜਕ ਦੇ ਹਾਲਾਤ ਕਈ ਮਹੀਨਿਆਂ ਤੋਂ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਏਸੇ ਕਾਰਨ ਕਈ ਵੱਡੇ ਸੜਕ ਹਾਦਸੇ ਹੋ ਚੁਕੇ ਹਨ। ਛੋਟੇ ਹਾਦਸਿਆਂ ਦੀ ਤਾਂ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਰੋਸ ਵਜੋਂ ਅੱਜ ਕਾਲਜ ਦੇ ਵਿਦਿਆਰਥੀ ਵਰਗ ਨੇ ਨਗਰ ਨਿਗਮ ਬਟਾਲਾ ਖਿਲਾਫ ਮੋਰਚਾ ਖੋਲਿਆ ਹੈ। ਉਥੇ ਹੀ ਅੱਜ ਇਸ ਮਾਰਗ ਤੇ ਇਕੱਠੇ ਹੋਏ ਨੌਜਵਾਨਾਂ ਨੇ ਦੱਸਿਆ ਕਿ ਉਹ ਬਟਾਲਾ ਦੇ ਨਜਦੀਕ ਵੱਖ ਵੱਖ ਪਿੰਡਾਂ ਤੋਂ ਪੜਾਈ ਲਈ ਆਉਂਦੇ ਹਨ ਅਤੇ ਮੋਟਰਸਾਈਕਲ ਤੇ ਇਸ ਰਾਹ ਤੋਂ ਜਦ ਗੁਜਰ ਦੇ ਹਨ ਤਾ ਕਈ ਵਾਰ ਹਾਦਸੇ ਦੇ ਸ਼ਿਕਾਰ ਹੋ ਚੁਕੇ ਹਨ ਅਤੇ ਉਹਨਾਂ ਵਲੋਂ ਕਈ ਵਾਰ ਪ੍ਰਸ਼ਾਸ਼ਨ ਅਗੇ ਵੀ ਇਸ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਗਈ ਹੈ ਲੇਕਿਨ ਨਗਰ ਨਿਗਮ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।  ਨਾਲ ਹੀ ਵਿਦਿਆਰਥੀ ਵਰਗ ਨੇ ਚੇਤਾਵਨੀ ਦਿਤੀ ਕਿ 30 ਦਿਨ ਦੇ ਅੰਦਰ ਅੰਦਰ ਅੰਮ੍ਰਿਤਸਰ ਰੋਡ ਦੀ ਸੜਕ ਦਾ ਮੁੜ ਨਿਰਮਾਣ ਮੁਕੰਮਲ ਨਾ ਹੋਇਆ ਤਾਂ ਉਹ ਨਗਰ ਨਿਗਮ ਦਫਤਰ ਦਾ ਵੱਡੇ ਪੱਧਰ ਤੇ ਘਿਰਾਓ ਕਰਨਗੇ | 
ਬਟਾਲਾ ਤੋਂ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ।