ਪੋਲਿੰਗ ਸਟੇਸ਼ਨ ’ਤੇ ਵੋਟ ਪਾਉਂਦੇ ਸਮੇਂ ਸਖ਼ਸ਼ ਦੇ ਅਚਾਨਕ ਗਏ ਪ੍ਰਾਣ

ਪੋਲਿੰਗ ਸਟੇਸ਼ਨ ’ਤੇ ਵੋਟ ਪਾਉਂਦੇ ਸਮੇਂ ਸਖ਼ਸ਼ ( Person ) ਦੇ ਅਚਾਨਕ ਗਏ ਪ੍ਰਾਣ ( Death ) - ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੌਰਾਨ ਖੰਨੇ ( Khanna ) ਦੇ ਪੋਲਿੰਗ ਬੂਥ ( Polling Booth ) ਤੇ ਇੱਕ ਅਜਿਹੀ ਘਟਨਾ ਵਾਪਰੀ ਕੀ ਸੋਸ਼ਲ ਮੀਡੀਆ ਉੱਤੇ ਬੜੀ ਤੇਜੀ ਨਾਲ ਵਾਇਰਲ ਹੋ ਗਈ।

ਪੋਲਿੰਗ ਸਟੇਸ਼ਨ ’ਤੇ ਵੋਟ ਪਾਉਂਦੇ ਸਮੇਂ ਸਖ਼ਸ਼ ਦੇ ਅਚਾਨਕ ਗਏ ਪ੍ਰਾਣ
mart daar

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੌਰਾਨ ਖੰਨੇ ਦੇ ਪੋਲਿੰਗ ਬੂਥ ਤੇ ਇੱਕ ਅਜਿਹੀ ਘਟਨਾ ਵਾਪਰੀ ਕੀ ਸੋਸ਼ਲ ਮੀਡੀਆ ਉੱਤੇ ਬੜੀ ਤੇਜੀ ਨਾਲ ਵਾਇਰਲ ਹੋ ਗਈ। ਪੋਲਿੰਗ ਬੂਥ ਮਾਡਰਨ ਸਕੂਲ ਵਿੱਚ ਵੋਟ ਪਾਉਣ ਆਏ ਇੱਕ ਵਿਅਕਤੀ ਦੀਆਂ ਅਚਾਨਕ ਹੀ ਅੱਖਾਂ ਮਿਚ ਗਈਆਂ, ਨੇੜੇ ਖੜ੍ਹੇ ਲੋਕ ਇਹ ਮੰਜਰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਇਸ ਵਿਅਕਤੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਉੱਠਿਆ। ਇਸ ਦਰਮਿਆਨ ਸਿਹਤ ਟੀਮ ਨੇ ਚੈੱਕ ਕੀਤਾ ਤਾਂ ਇਹ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਬਾਅਦ ਵਿੱਚ ਪਤਾ ਲੱਗਾ ਕਿ ਇਸ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਦੀਵਾਨ ਚੰਦ ਵੱਜੋਂ ਹੋਈ ਹੈ, ਜੋ ਏ.ਐਸ.ਸਕੂਲ ਦੇ ਸੇਵਾਮੁਕਤ ਮਾਸਟਰ ਸਨ। ਵਿਅਕਤੀ ਨੂੰ ਨੇੜੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਡਾਕਟਰਾਂ ਨੇ ਜਾਂਚ ਤੋਂ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸੇਵਾਮੁਕਤ ਮਾਸਟਰ ਦਾ ਇੱਕ ਬੇਟਾ ਜੀਐਸਟੀ ਵਿਭਾਗ ਵਿੱਚ ਸੁਪਰੀਟੈਂਡੈਂਟ ਵੱਜੋਂ ਨੌਕਰੀ ਕਰਦਾ ਹੈ। ਉਸਦੀ ਵੀ ਇਲੈਕਸ਼ਨ ਡਿਊਟੀ ਲੱਗੀ ਹੋਈ ਸੀ। ਇਸ ਘਟਨਾ ਦੀ ਖ਼ਬਰ ਤੋਂ ਬਾਅਦ ਉਹ ਤੁਰੰਤ ਆਪਣੇ ਪਿਤਾ ਕੋਲ ਪਹੁੰਚ ਗਿਆ।