ਪਿੰਡ ਦੇਹਰੀਵਾਲ ਦੇ ਐਨ ਆਰ ਆਈ ਪਰਿਵਾਰ ਵੱਲੋਂ ਲਾਇੰਜ਼ ਕਿੰਗ ਯੂਥ ਕਲੱਬ ਨੂੰ ਐਂਬੂਲੈਂਸ ਭੇਂਟ
ਪਿੰਡ ਦੇਹਰੀਵਾਲ ਦੇ ਐਨ ਆਰ ਆਈ ਪਰਿਵਾਰ ਵੱਲੋਂ ਲਾਇੰਜ਼ ਕਿੰਗ ਯੂਥ ਕਲੱਬ ਨੂੰ ਐਂਬੂਲੈਂਸ ਭੇਂਟ
ਅੱਡਾ ਸਰਾਂ (ਜਸਵੀਰ ਕਾਜਲ)
ਪਿੰਡ ਦੇਹਰੀਵਾਲ ਵਿਖੇ ਅਮਰੀਕਾ ਨਿਵਾਸੀ ਨਵਦੀਪ ਕੌਰ ਨਾਗਰਾ ਪਤਨੀ ਰਣਜੀਤ ਸਿੰਘ ਨਾਗਰਾ, ਸਪੁੱਤਰੀ ਦਿਲਬਾਗ ਸਿੰਘ ਧੂਤ ਅਤੇ ਜਗੀਰ ਕੌਰ ਧੂਤ ਵੱਲੋਂ ਦਾਦਾ ਮਾਸਟਰ ਨੱਥਾ ਸਿੰਘ ਨੂੰ ਸਮਰਪਿਤ ਐਂਬੂਲੈਂਸ ''ਲੋਆਇੰਸ ਕਿੰਗ ਯੂਥ ਕਲੱਬ ''ਨੂੰ ਭੇਂਟ ਕੀਤੀ ਗਈ । ਕਲੱਬ ਪ੍ਰਧਾਨ ਨੇ ਦੱਸਿਆ ਕਿ ਇਹ ਐਂਬੂਲੈਂਸ ਸਾਰੀਆਂ ਮੁੱਢਲੀਆਂ ਸਹੂਲਤਾਂ ਨਾਲ ਲੈਸ ਹੈ ਅਤੇ
ਇਹ ਇਲਾਕੇ ਦੇ ਪਿੰਡਾਂ ਵਿੱਚ ਲੋੜਵੰਦ ਮਰੀਜਾਂ ਨੂੰ ਨਿਸ਼ੁਲਕ ਸੁਵਿਧਾਵਾਂ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਲੋਕ ਭਲਾਈ ਦੇ ਕੰਮਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਥੋੜੀ ਹੈ। ਅਤੇ ਹੋਰ ਵੀ ਦਾਨੀ ਸੱਜਣਾ ਨੂੰ ਅੱਗੇ ਆ ਕੇ ਸਮਾਜ ਸੇਵਾ ਚ ਹਿਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਪ੍ਰਧਾਨ ਜਸਕਰਨ ਸਿੰਘ, ਖਜ਼ਾਨਚੀ ਸੁਖਚੈਨ ਸਿੰਘ ਅਤੇ ਰੋਹਨਪ੍ਰੀਤ ਮੱਲ੍ਹੀ ਮੀਤ ਪ੍ਰਧਾਨ ,ਸਿਮਰਨਜੀਤ ਬਾਂਸਲ, ਸੈਕਟਰੀ ਸੁਖਵਿੰਦਰ ਸਿੰਘ, ਇਕਬਾਲ ਸਿੰਘ ,ਮਾਸਟਰ ਜਗਦੀਸ਼ ਸਿੰਘ ,ਮਾਸਟਰ ਸੁਖਦਿਆਲ ਸਿੰਘ , ਰਾਜਿੰਦਰ ਸਿੰਘ ,ਅਮਰਜੀਤ ਸਿੰਘ, ਸਨੀ ਰਫੀਕ ਮੁਹੰਮਦ ,ਬੱਬੂ ,ਲਵਦੀਪ ਸਿੰਘ ਲੈਬੀ, ਗਗਨਦੀਪ ਸਿੰਘ ਮੱਲੀ, ਲਖਵਿੰਦਰ ਸਿੰਘ ਬਿੱਲਾ , ਤਜਿੰਦਰ ਸਿੰਘ ,ਸਿਮਰਨਜੀਤ ਸਿੰਘ , ਮਾਸਟਰ ਬਲਜਿੰਦਰ ਸਿੰਘ ਭਿੰਡਰ, ਡਾ ਦਵਿੰਦਰ ਸਿੰਘ, ਸੰਤੋਖ ਸਿੰਘ, ਲਵਲੀ ਇੰਟਰਪ੍ਰਾਈਜਜ਼ ਬਸੀ ਜਲਾਲ ,ਅਮਰਜੀਤ ਸਿੰਘ ਬੈਂਚਾਂ, ਗੌਰਵ ਸ਼ਰਮਾ , ਭਰਾ ਟੈਂਟ ਹਾਊਸ ਕੁਲਵਿੰਦਰ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।