ਪ੍ਰਾਈਵੇਟ ਸਕੂਲਾਂ ਲਈ ਚੱਲਦੇ ਤੇਜ ਰਫ਼ਤਾਰ ਵਾਹਨ ਬੱਚਿਆਂ ਦੀ ਜ਼ਿੰਦਗੀ ਨਾਲ ਕਰ ਰਹੇ ਹਨ ਖਿਲਵਾੜ ਪ੍ਰਸਾਸਨ ਕਰ ਰਿਹਾ ਵੱਡੇ ਹਾਦਸੇ ਦੀ ਉਡੀਕ
ਕਈ ਵੈਨਾ ਵਾਲੇ ਦੋ ਸਕੂਲਾਂ ਦੇ ਬੱਚੇ ਚੁੱਕਣ ਦੇ ਚੱਕਰ ਵਿੱਚ ਸੜਕਾਂ ਉੱਪਰ ਖੇਡ ਰਹੇ ਖੂਨੀ ਖੇਡ, ਮਾਪੇ ਬੇਖਬਰ
ਕਰਮਜੀਤ ਜੰਬਾ -ਅੱਜ ਦੇ ਯੁੱਗ ਵਿੱਚ ਭਾਵੇਂ ਲੋਕ ਇੱਕ-ਦੂਸਰੇ ਤੋਂ ਅੱਗੇ ਨਿਕਲਣ ਲਈ ਆਪਣੇ ਬੱਚਿਆਂ ਨੂੰ ਚੰਗੇ ਸਕੂਲ ਦੀ ਪੜ੍ਹਾਈ ਲਈ ਤਰਲੋ-ਮੱਛੀ ਹੋਏ ਪਏ ਹਨ,ਪਰ ਉਹ ਇਸ ਗੱਲ ਤੋਂ ਅਨਜਾਣ ਹਨ,ਕਿ ਮਹਿੰਗੀ ਪੜ੍ਹਾਈ ਚੰਗੇ ਸਕੂਲ ਵਿੱਚ ਆਪਣਾ ਬੱਚਾ ਪੜ੍ਹਨ ਵਾਸਤੇ ਵੈਨ,ਘੜੂਕੇ,ਜੁਗਾੜੂ ਰੇਹੜੀਆ ਛੋਟੇ ਹਾਥੀ ਆਦਿ 'ਤੇ ਭੇਜ ਰਹੈ ਹਨ।ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਪਰੋਕਤ ਵਾਹਨਾ ਵਿੱਚ ਉਨ੍ਹਾਂ ਦਾ ਬੱਚਾ ਸੇਫ ਹੈ ਜਾਂ ਨਹੀਂ ਦੇ ਬਾਰੇ ਮਾਪੇ ਅਨਜਾਣ ਹਨ। ਕਿਉਂਕਿ ਵੈਨ ਤੋਂ ਮੋਟੀ ਕਮਾਈ ਦੇ ਚੱਕਰ ਵਿੱਚ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ,
ਇਥੇ ਇਹ ਗੱਲ ਵਰਨਣਯੋਗ ਹੈ ਕਿ ਮਹਿਤਾ- ਅੰਮ੍ਰਿਤਸਰ ਜੀ.ਟੀ ਰੋਡ ਉਪਰ ਵੱਡੀ ਪੱਧਰ 'ਤੇ ਸਕੂਲ ਹੋਣ ਕਰਕੇ ਸਵੇਰੇ ਅਤੇ ਦੁਪਹਿਰ ਦੇ ਟਾਈਮ 'ਤੇ ਸਕੂਲੀ ਵਾਹਨਾ ਨੂੰ ਵੱਡੀ ਪੱਧਰ ਵੇਖਿਆ ਜਾ ਸਕਦਾ ਹੈ ਜਿਸ ਨਾਲ ਟਰੈਫਿਕ ਵਿੱਚ ਵੱਡੀ ਸਮੱਸਿਆ ਵੇਖਣ ਨੂੰ ਮਿਲਦੀ ਹੈ,ਜਿਸ ਸੜਕ ਦਾ ਜੰਗੀ ਪੱਧਰ 'ਤੇ ਹਾਈਵੇਜ਼ ਬਣਨ ਦਾ ਕੰਮ ਚੱਲ ਰਿਹਾ ਹੈ ਦੇ ਬਾਵਜੂਦ ਵੀ ਸਕੂਲੀ ਸਾਧਨਾਂ ਦਾ ਬੁਰਾ ਹਾਲ ਹੋਇਆ ਪਇਆ ਹੈ।ਜਿੰਨ੍ਹਾਂ ਵਿੱਚ ਵੱਡੀ ਪੱਧਰ 'ਤੇ ਲਾਪ੍ਰਵਾਹੀ ਵੇਖੀ ਜਾ ਸਕਦੀ ਹੈ,ਪਰ ਸਰਕਾਰ ਵੀ ਉਸ ਵਕਤ ਤੱਕ ਨਹੀਂ ਜਾਗਦੀ ਹੈ,ਜਦੋਂ ਤੱਕ ਕੋਈ ਵੱਡਾ ਹਾਦਸਾ ਨਹੀਂ ਵਾਪਰਦਾ। ਜੁਗਾੜੂ ਰੇਹੜ੍ਹੀਆਂ,ਘੁੜੱਕੇ ਇਸ ਤੋਂ ਇਲਾਵਾਂ ਛੋਟਾ ਹਾਥੀ ਅਤੇ ਵੈਨਾ ਜਿੰਨ੍ਹਾਂ ਦੀਆਂ 9 ਬੱਚੇ ਸੀਟਾਂ ਪਾਸ ਹਨ ਜਿੰਨ੍ਹਾਂ ਉਪਰ 30 -30 ਬੱਚੇ ਲੈ ਕਿ ਸਰੇਆਮ ਸੜਕਾਂ 'ਤੇ ਡੀ.ਟੀ.ੳ ਅਤੇ ਪੁਲਿਸ ਪ੍ਰਸਾਸਨ ਦੇ ਨੱਕ ਹੇਠ ਤੇਜ ਰਫ਼ਤਾਰ ਦੋੜਦੇ ਵੇਖੇ ਜਾ ਸਕਦੇ ਹਨ,ਜਿੰਨ੍ਹਾਂ ਉਵਰਲੋਡ ਵਾਹਨ ਉਪਰ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ,ਜਦੋਂ ਕਿ ਪੁਲਿਸ ਆਮ ਲੋਕਾਂ ਦੇ ਚਲਾਨ ਕੱਟਣ ਵਿੱਚ ਲੱਗੀ ਹੋਈ ਹੈ।ਅਤੇ ਬੇਖਬਰ ਮਾਪਿਆਂ ਦੀ ਵੀ ਉਸ ਵਕਤ ਅੱਖ ਖੁੱਲ੍ਹਦੀ ਹੈ,ਜਦੋਂ ਕਿਸੇ ਦੁਰਘਟਨਾ ਵਿਚ ਅਸੀਂ ਸਭ ਕੁਝ ਗਵਾ ਚੁੱਕੇ ਹੁੰਦਾ ਹੈ ਅਤੇ ਪੁਲਸ ਪ੍ਰਸ਼ਾਸਨ ਵੀ ਬੜੀ ਮੁਸਤੈਦੀ ਨਾਲ ਉਸ ਵਕਤ ਆਪਣਾ ਫਰਜ਼ ਨਿਭਾਉਣ ਵਿੱਚ ਲੱਗ ਜਾਂਦੀ ਹੈ। ਇਥੇ ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਬੱਚਿਆਂ ਵਾਲੀ ਵੈਨ
ਜੋ ਕਾਗਜ਼ਾ ਵਿੱਚ ਕੰਡਮ ਸੀ ਨੂੰ ਅੱਗ ਲੱਗ ਜਾਣ ਨਾਲ ਕੁਝ ਬੱਚੇ ਜਿੰਦਾ ਸੜ ਗਏ ਸਨ।ਇਹੋ ਜਿਹੀਆਂ ਕਈ ਘਟਨਾਵਾਂ ਬੀਤੇ ਸਮੇਂ ਵਿੱਚ ਵਾਪਰ ਚੁੱਕੀਆਂ ਹਨ।ਜਿਨ੍ਹਾਂ ਤੋਂ ਅਸੀਂ ਅਜੇ ਤੱਕ ਸਬਕ ਨਹੀਂ ਲੈ ਸਕੇ ਅਤੇ ਅਣਸੇਫ ਵਾਹਨਾਂ ਵਿਚ ਆਪਣੇ ਬੱਚਿਆਂ ਨੂੰ ਅੱਖਾਂ ਮੀਟ ਕੇ ਭੇਜ ਰਹੇ ਹਾਂ।ਇਹੋ ਜਿਹੀ ਇਕ ਖਬਰ ਸੱਤਿਆ ਭਾਰਤੀ ਸਕੂਲ ਪੁਰਾਣਾ ਤੰਨੇਲ ਤੋਂ ਆ ਰਹੀ ਹੈ ਜਿਥੇ ਇੱਕ ਛੋਟੇ ਹਾਥੀ 'ਤੇ ਮਾਪੇ ਆਪਣੇ ਬੱਚੇ ਭੇਜ ਰਹੇ ਹਨ ਜੋ ਸਿਰਫ਼ 9 ਸੀਟ ਬੱਚੇ ਪਾਸ ਹਨ ਜਿਸ ਉਪਰ 30 ਦੇ ਕਰੀਬ ਬੱਚੇ ਲਿਜਾਏ ਜਾ ਰਹੇ ਹਨ।ਜਦੋ ਪੱਤਰਕਾਰਾਂ ਦੀ ਟੀਮ ਪੁਰਾਣੇ ਤੰਨੇਲ ਸਕੂਲ ਵਿਖੇ ਪੁੱਜੀ ਤਾਂ ਡਰਾਈਵਰ ਵੱਲੋਂ ਬੱਚੇ ਤਨ ਤਨ ਕਿ ਵੈਨ ਵਿੱਚ ਚੜਾਏ ਜਾ ਰਹੇ ਸਨ ਜਦੋਂ ਇਸ ਸਬੰਧੀ ਪੱਤਰਕਾਰਾਂ ਦੀ ਟੀਮ ਨੇ ਡਰਾਈਵਰ ਨਾਲ ਗੱਲ ਕਰਨੀ ਚਾਹੀ ਤਾਂ ਉਸ ਵੱਲੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ।ਵੈਨ ਦੇ ਮਾਲਕ ਨੇ ਆਪਣੀ ਸਫਾਈ ਦਿੰਦੇ ਹੋਇਆਂ ਕਿਹਾ ਕਿ ਇਹ ਵੈਨ ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਲਾਈ ਗਈ ਹੈ ਜਦੋਂ ਸਤਿਆ ਭਾਰਤੀ ਸਕੂਲ ਦੇ ਸੀ,ਸੀ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਕਰਕੇ ਇਸ ਬਾਰੇ ਫੈਸਲਾ ਲਿਆ ਜਾਵੇਗਾ। ਵੈਨ ਉਵਰਲੋਡ ਪਾਈ ਗਈ ਤਾਂ ਉਸ ਵੈਨ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਐਸ ਐਚ ਉ ਐਸ ਐਚ ੳ ਸ ਗੁਰਪ੍ਰੀਤ ਸਿੰਘ ਥਾਣਾ ਮੱਤੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੇਕਰ ਇਹ ਸਕੂਲ ਦੀ ਵੈਨ ਉਵਰਲੋਡ ਪਾਈ ਗਈ ਤਾਂ ਉਸ ਵੈਨ ਦੇ ਮਾਲਕ ਉਪਰ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।ਤਾਂ ਕਿ ਬੱਚਿਆਂ ਦੀ ਨਾਲ ਕੋਈ ਖਿਲਵਾੜ ਨਾ ਕਰ ਸਕੇ।