ਬਲਾਕ ਸੀ, ਡੀ, ਪੀ, ਉ, ਦਸੂਹਾ ਵਲੋ ਪੋਸ਼ਣ ਮਾਹ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ
ਬਲਾਕ ਸੀ, ਡੀ, ਪੀ, ਉ, ਦਸੂਹਾ ਵਲੋ ਪੋਸ਼ਣ ਮਾਹ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ
ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਅੱਜ ਮਿਤੀ,16-9-2022. ਨੂੰ,ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ( ਚੰਡੀਗੜ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਬਲਾਕ ਸੀ, ਡੀ, ਪੀ, ਉ, ਦਸੂਹਾ ਵਲੋ ਪੋਸ਼ਣ ਮਾਹ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਮੌਕੇ ਸੀ, ਡੀ, ਪੀ ,ਓ, ਦਸੂਹਾ ਸ੍ਰੀ ਮਤੀ ਹਰਪਾਲ ਕੌਰ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੌਸ਼ਣ ਅਭਿਆਨ ਤਹਿਤ ਚਾਰ ਮੁੱਖ ਭਾਗਾਂ - ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਵਾਂ, 0ਤੋ6 ਸਾਲ ਤੱਕ ਦੇ ਬੱਚੇ ਅਤੇ ਕਿਸ਼ੋਰੀ ਕੁੜੀਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜਨਮ ਤੋਂ ਲੈ ਕੇ ਜੋ ਬੱਚੇ ਦੇ ਦੋ ਸਾਲ ਹੋਣ ਤੱਕ ਦੇ ਕੁੱਲ 1000,ਦਿਨਾਂ ਨੂੰ ਵਿਸ਼ੇਸ਼ ਸਮੇ ਵਜੋਂ ਧਿਆਨ ਦੇਣ ਲਈ ਕਿਹਾ ਗਿਆ ਤਾਂ ਜੋ ਤੰਦਰੁਸਤ ਮਾਂ ਦੇ ਨਾਲ ਬੱਚੇ ਨੂੰ ਵੀ ਸਿਹਤਮੰਦ ਰੱਖਿਆ ਜਾ ਸਕੇ। ਪੌਸ਼ਣ ਅਭਿਆਨ ਦਾ ਮੁੱਖ ਉਦੇਸ਼ 6 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਕੁਪੌਸ਼ਣ ਤੋਂ ਬਚਾਉਣਾ ,ਗਰਭਵਤੀ ਔਰਤਾਂ ਨੂੰ ਗੁਣਵੱਤਾ ਭਰਪੂਰ ਖੁਰਾਕ ਪ੍ਰਦਾਨ ਕਰਨਾ ਤੇ ਦੁੱਧ ਚੰਘਾਉਣ ਵਾਲੀਆ ਮਾਵਾਂ ਦੀ ਸਿਹਤ ਸੰਭਾਲ ਹੈ। ਪੌਸ਼ਣ ਮਾਹ ਤਹਿਤ ਗਰਭਵਤੀ ਔਰਤਾਂ, ਦੁੱਧ ਪਿਲਾਉੂ ਮਾਵਾਂ, ਕਿਸ਼ੌਰ ਲੜਕੀਆਂ ਨੂੰ ਪੌਸ਼ਣ ਅਤੇ ਵਿਅਕਤੀਗਤ ਸਫਾਈ , ਸਾਫ ਪਾਣੀ ਵਰਤੋ, ਅਨੀਮੀਆ, ਮਾਂ ਦੇ ਦੁੱਧ ਦੀ ਮਹੱਤਤਾ, ਗਰਭਵਤੀ ਔਰਤਾਂ ਦੇ ਚੈਕਅਪ ਅਤੇ ਪੌਸਕ ਖੁਰਾਕ ਵਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਉਨਾ ਦੱਸਿਆ ਕਿ ਪੌਸ਼ਟਿਕ ਆਹਾਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਬਲਾਕ ਕੁਆਡੀਨੇਟਰ ਸ੍ਰੀ ਪ੍ਰਿੰਸਪਾਲ ਸਿੰਘ,ਕਲਰਕ ਸ੍ਰੀਮਤੀ ਜਸਵਿੰਦਰ ਕੌਰ, ਸੁਪਰਵਾਈਜ਼ਰ ਹਰਮਿੰਦਰ ਕੌਰ, ਤੀਰਥ ਕੌਰ, ਸੁਨੀਤਾ ਦੇਵੀ , ਅਮਰਜੀਤ ਕੌਰ, ਊਸ਼ਾ ਰਾਣੀ, ਰਾਜਵਿੰਦਰ ਕੌਰ,ਰਾਜੇਸ਼ ਕੁਮਾਰ, ਮਨਦੀਪ ਕੌਰ ਅਤੇ ਆਂਗਣਵਾੜੀ ਵਰਕਰ ਬਲਵਿੰਦਰ ਕੌਰ ਵੀ ਸ਼ਾਮਲ ਸਨ।