ਪਿੰਡ ਰਾਜਪੁਰ ਕੰਢੀ ਵਿਖੇ ਸਲਾਨਾ ਛਿੰਝ ਮੇਲਾ 15,16, 17 ਜੂਨ ਨੂੰ

ਪਿੰਡ ਰਾਜਪੁਰ ਕੰਢੀ ਵਿਖੇ ਸਲਾਨਾ ਛਿੰਝ ਮੇਲਾ 15,16, 17 ਜੂਨ ਨੂੰ

ਪਿੰਡ ਰਾਜਪੁਰ ਕੰਢੀ ਵਿਖੇ ਸਲਾਨਾ ਛਿੰਝ ਮੇਲਾ 15,16, 17 ਜੂਨ ਨੂੰ
mart daar

ਪਿੰਡ ਰਾਜਪੁਰ ਕੰਢੀ ਵਿਖੇ ਸਲਾਨਾ ਛਿੰਝ ਮੇਲਾ 15,16, 17 ਜੂਨ ਨੂੰ
ਅੱਡਾ ਸਰਾਂ (ਜਸਵੀਰ ਕਾਜਲ)

ਗੜਦੀਵਾਲ ਨਜ਼ਦੀਕ ਪਿੰਡ ਰਾਜਪੁਰ ਕੰਢੀ ਵਿਖੇ ਬ੍ਹਹਮਲੀਨ ਸਤਿਗੁਰ ਸੁਆਮੀ ਸੰਤ ਬਾਬਾ ਭੋਲਾ ਗਿਰ ਜੀ ਦੇ ਡੇਰੇ ਮਹੰਤ ਰਾਮ ਗਿਰ ਜੀ ਦੀ ਸਰਪ੍ਰਸਤੀ ਵਿੱਚ ਡੇਰਾ ਸੇਵਾ ਕਮੇਟੀ ਬਾਬਾ ਭੋਲਾ ਗਿਰ ਅਤੇ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ 15,16,17, ਜੂਨ ਨੂੰ ਕਰਵਾਇਆ ਜਾਵੇਗਾ

    ਇਸ ਛਿੰਝ ਮੇਲੇ ਵਿੱਚ ਜਸਵੀਰ ਸਿੰਘ ਰਾਜਾ ਗਿਲ ਐਮ ਐਲ ਏ ਟਾਂਡਾ ਅਤੇ ਕਰਮਵੀਰ ਸਿੰਘ ਘੁੰਮਣ ਐਮ ਐਲ ਏ ਦਸੂਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ।
            
               ਇਸ ਮੌਕੇ ਸਲਾਨਾ ਛਿੰਝ ਮੇਲੇ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪਹਿਲਵਾਨ ਕੁਸ਼ਤੀ ਕਰਨਗੇ ਅਤੇ ਇਹ ਛਿੰਝ ਮੇਲੇ ਨੇ ਪਹਿਲਾਂ ਤੋਂ ਹੀ ਹੁਸ਼ਿਆਰਪੁਰ ਦੁਆਬਾ ਅਤੇ ਪੰਜਾਬ ਤੋਂ ਇਲਾਵਾ ਬਾਹਰਲੇ ਦੇਸ਼ਾਂ ਵਿੱਚ ਵੀ ਪਹਿਚਾਣ ਬਣਾਈ ਹੋਈ ਹੈ ਇਸ ਛਿੰਝ ਮੇਲੇ ਵਿੱਚ ਸੰਗਤਾਂ ਵੀ ਲੱਖਾਂ ਦੀ ਤਾਦਾਦ ਵਿਚ ਸੰਤ ਬਾਬਾ ਭੋਲਾ ਗਿਰ ਜੀ ਦੇ ਦਰਬਾਰ ਤੇ ਨਤਮਸਤਕ ਹੁੰਦੀਆਂ ਹਨ ਅਤੇ ਸ਼ਰਧਾ ਨਾਲ ਸੇਵਾ ਕਰਦੀਆਂ ਹਨ

ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵਰਤੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲੱਗਣਗੀਆਂ।