ਮਾਨਯੋਗ ਸਰਦਾਰ ਕਰਮ ਸਿੰਘ ਜੋਹਲ ਸੀਨੀਅਰ ਨੇਤਾ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਨਮ ਅੱਖਾਂ ਨਾਲ ਵਿਦਾਈ
ਮਾਨਯੋਗ ਸਰਦਾਰ ਕਰਮ ਸਿੰਘ ਜੋਹਲ ਸੀਨੀਅਰ ਨੇਤਾ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਨਮ ਅੱਖਾਂ ਨਾਲ ਵਿਦਾਈ
ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਅਜ ਪਿੰਡ ਜੌਹਲਾਂ ਹੁਸ਼ਿਆਰਪੁਰ ਵਿਖੇ ਮਾਨਯੋਗ ਸਰਦਾਰ ਕਰਮ ਸਿੰਘ ਜੋਹਲ ਸੀਨੀਅਰ ਨੇਤਾ ਸ੍ਰੋਮਣੀ ਅਕਾਲੀ ਦਲ ਬਾਦਲ ਜੀ ਦੀ ਸੇਹਤ ਖਰਾਬ ਹੋਣ ਕਰਕੇ ਓਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਅੱਜ ਉਹਨਾਂ ਦੀ ਅੰਤਿਮ ਯਾਤਰਾ ਤੇ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਜੋਹਲਾ ਵਿਖੇ ਦੁਪਹਿਰ ਲਗਭਗ 2 ਵਜੇ ਦੇ ਕਰੀਬ ਕਰ ਦਿੱਤਾ ਗਿਆ। ਓਹਨਾ ਦੀ ਅੰਤਿਮ ਯਾਤਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਲੀਡਰ ਸਾਮਿਲ ਹੋਏ ਤੇ ਸਰਦਾਰ ਕਰਮ ਸਿੰਘ ਜੋਹਲ ਨੂੰ ਨਮ ਅੱਖਾਂ ਨਾਲ ਵਿਦਾਈ ਦਿਤੀ ਗਈ।