ਕੁਲਦੀਪ ਸਿੰਘ ਧਾਲੀਵਾਲ ਘੋਨੇਵਾਲ ਵਿਖੇ ਪਹੁੰਚੇ , ਹੜ੍ਹ ਕਰਕੇ ਫਸਲਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ
ਚਾਲ ਚਲ ਕੇ ਵੀ ਬੀਜੇਪੀ ਨੂੰ ਕੁਝ ਨਹੀਂ ਮਿਲਣਾ
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਗੁਰਦਾਸਪੁਰ ਦੇ ਪਿੰਡ ਘੋਨੇਵਾਲ ਵਿਖੇ ਪਹੁੰਚੇ ਤੇ ਬੀਤੇ ਦਿਨੀਂ ਰਾਵੀ ਦਰਿਆ ਵਿਚ ਆਏ ਹੜ੍ਹ ਕਰਕੇ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਾਲੇ ਪਾਸੇ ਕਰੀਬ ਅੱਠ ਸੌ ਏਕੜ ਫਸਲ ਖ਼ਰਾਬ ਹੋਈ ਹੈ, ਜਦ ਕਿ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਦੇ ਅਜਨਾਲਾ ਰਮਦਾਸ ਵਾਲੇ ਪਾਸੇ ਪੰਜ ਸੌ ਏਕੜ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਉਹਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਆਉਣ ਵਾਲੇ ਸਮੇਂ ਚ ਇਸ ਇਲਾਕੇ ਚ ਹੜ੍ਹ ਵਰਗੇ ਹਾਲਾਤ ਨਾ ਬਣ ਸਕਣ, ਇਸ ਦੇ ਪੱਕੇ ਇੰਤਜ਼ਾਮ ਹੋਣਗੇ । ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦੇਵੇਗੀ। ਇਸ ਮੌਕੇ ਮਨੀਸ਼ ਸਿਸੋਦੀਆ ਦੇ ਖ਼ਿਲਾਫ਼ ਸੀਬੀਆਈ ਵੱਲੋਂ ਕੀਤੀ ਜਾਰੀ ਜਾਂਚ ਤੇ ਵੀ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਮੋਦੀ ਸਰਕਾਰ ਦੀ ਚਾਲ ਹੈ ਚਾਲ ਚਲ ਕੇ ਵੀ ਬੀਜੇਪੀ ਨੂੰ ਕੁਝ ਨਹੀਂ ਮਿਲਣਾ।