ਪਿੰਡ ਰਾਵਾ ਵਿਖੇ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਹਾੜਾ ਸਰਧਾਪੂਰਵਕ ਮਨਾਇਆ ਗਿਆ।

ਪਿੰਡ ਰਾਵਾ ਵਿਖੇ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਹਾੜਾ ਸਰਧਾਪੂਰਵਕ ਮਨਾਇਆ ਗਿਆ।

ਪਿੰਡ ਰਾਵਾ ਵਿਖੇ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਹਾੜਾ ਸਰਧਾਪੂਰਵਕ ਮਨਾਇਆ ਗਿਆ।
mart daar

ਪਿੰਡ ਰਾਵਾ ਵਿਖੇ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਹਾੜਾ ਸਰਧਾਪੂਰਵਕ ਮਨਾਇਆ ਗਿਆ। 

ਅੱਡਾ  ਸਰਾਂ  ( ਜਸਵੀਰ ਕਾਜਲ)

ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਹਾੜਾ ਪਿੰਡ ਰਾਵਾ ਵਿਖੇ ਪ੍ਰਬੰਧਕਾ ਵੱਲੋ ਸੰਗਤਾ ਦੇ ਸਹਿਯੋਗ ਨਾਲ ਬੜੀ ਸਰਧਾਪੂਰਵਕ ਮਨਾਇਆ ਗਿਆ। ਜਿਸ ਵਿੱਚ ਸੰਗਤਾ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸਜਾਏ ਖੁੱਲੇ ਪੰਡਾਲ ਵਿੱਚ ਜੀ ਸਰਮਿੰਲਾ ਐਡ ਪਾਰਟੀ ਨੇ ਭਗਵਾਨ ਬਾਲਮੀਕ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਪਹੁੰਚੇ ਹਲਕਾ ਉੜਮੁੜ ਟਾਂਡਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਇੰਚਾਰਜ ਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਨੇ ਪ੍ਰਬੰਧਕਾ ਤੇ ਸੰਗਤਾ ਨੂੰ ਭਗਵਾਨ ਬਾਲਮੀਕ ਜੀ ਦੇ ਪ੍ਰਗਟ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਸਾਡੇ ਦਿਹਾੜੇ ਮਨਾਏ ਤਾ ਹੀ ਸਫਲ ਹਨ। ਜੇਕਰ ਅਸੀ ਵੀ ਭਗਵਾਨ ਬਾਲਮੀਕ ਜੀ ਦੇ ਦਰਸਾਏ ਮਾਰਗ ਤੇ ਚੱਲਦਿਆ ਸਮਾਜ ਦੀ ਮਜ਼ਬੂਤੀ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਲੋੜਵੰਦ ਪਰਿਵਾਰਾ ਦੀ ਭਲਾਈ ਲਈ ਅੱਗੇ ਹੋ ਕੇ ਕੰਮ ਕਰੀਏ। ਮਨਜੀਤ ਦਸੂਹਾ ਨੇ ਪ੍ਰਬੰਧਕਾ ਨੂੰ ਆਪਣੀ ਵੱਲੋ 51 ਸੌ ਰੁਪਏ ਸੇਵਾ ਭੇਂਟ ਕੀਤੀ। ਇਸ ਮੌਕੇ ਪ੍ਰਬੰਧਕਾ ਨੇ ਮਨਜੀਤ ਸਿੰਘ ਦਸੂਹਾ, ਸੁਖਵਿੰਦਰ ਸਿੰਘ ਮੂਨਕ ਤੇ ਅਮਰਜੀਤ ਸਿੰਘ ਕਲਸੀਆ ਦਾ ਵਿਸੇਸ਼ ਸਨਮਾਨ ਕੀਤਾ। ਇਸ ਮੌਕੇ ਚਾਹ ਪਕੌੜਿਆ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਬੰਧਕ ਮਨਸਾ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਕੁਮਾਰ, ਰੌਸ਼ਨ ਲਾਲ, ਬਿੱਟੂ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਹਾਜ਼ਰ ਸਨ।