ਡੇਰਾ ਬਾਬਾ ਨਾਨਕ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਹੇਮਕੁੰਡ ਸਾਹਿਬ ਜਾਣ ਵਾਲੀ 29ਵੀਂ ਪੈਦਲ ਯਾਤਰਾ ਹੋਈ ਰਵਾਨਾ

29th walking journey from Dera Baba Nanak Gurudwara Sri Darbar Sahib to Sri Hemkund Sahib started

ਡੇਰਾ ਬਾਬਾ ਨਾਨਕ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਹੇਮਕੁੰਡ ਸਾਹਿਬ ਜਾਣ ਵਾਲੀ 29ਵੀਂ ਪੈਦਲ ਯਾਤਰਾ ਹੋਈ ਰਵਾਨਾ
mart daar

ਡੇਰਾ ਬਾਬਾ ਨਾਨਕ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਹੇਮਕੁੰਡ ਸਾਹਿਬ ਜਾਣ ਵਾਲੀ 29ਵੀਂ ਪੈਦਲ ਯਾਤਰਾ ਹੋਈ ਰਵਾਨਾ  
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਸਾਲ ਦੀ ਤਰਾਂ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਡ ਸਾਹਿਬ ਜਾਣ ਵਾਲੀ 29ਵੀਂ ਪੈਦਲ ਯਾਤਰਾ ਨੂੰ ਬੜੇ ਉਤਸ਼ਾਹ ਤੇ ਪਿਆਰ ਨਾਲ ਡਾ ਗੁਰਦੇਵ ਸਿੰਘ ਧਾਰੋਵਾਲੀ ਵਾਲਿਆਂ ਦੀ ਅਗੁਆਈ ਤੇ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਦੇ ਅਸ਼ੀਰਵਾਦ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਤੋਂ ਅੱਜ ਸਵੇਰੇ 5 ਵਜੇ ਰਵਾਨਾ ਕੀਤਾ ਗਿਆ। ਇਸ ਪਵਿੱਤਰ ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਹ ਯਾਤਰਾ ਅਲੱਗ ਅਲੱਗ ਪੜਾਵਾਂ ਤੋਂ ਹੁੰਦੀ ਹੋਈ 35 ਦਿਨਾਂ ਬਾਦ ਸ੍ਰੀ ਹੇਮਕੁੰਡ ਸਾਹਿਬ ਨਤਮਸਤਕ ਹੋਵੇਗੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਤੇ ਮੇਹਰਾਂ ਹਾਸਿਲ ਕਰੇਗੀ। ਇਸ ਯਾਤਰਾ ਚ ਇੰਦਰਜੀਤ ਸਿੰਘ ਰੰਧਾਵਾ, ਮਾਸਟਰ ਜੋਗਿੰਦਰ ਸਿੰਘ ਬਟਾਲਾ, ਮੈਨੇਜਰ ਗੁਰੂਦੁਆਰਾ ਡੇਰਾ ਬਾਬਾ ਨਾਨਕ ਤੇ ਹੋਰ ਬਹੁਤ ਸਾਰੀਆਂ ਇਲਾਕੇ ਦੀਆਂ ਹਜਾਰਾਂ ਗੁਰੂ ਪਿਆਰਿਆਂ ਸੰਗਤਾਂ ਨੇ ਹਿਸਾ ਲੈ ਕਿ ਗੁਰੂ ਸਾਹਿਬ ਬਾਜਾਂ ਵਾਲਿਆਂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਜਿਕਰਯੋਗ ਕਿ ਇਸ ਯਾਤਰਾ ਚ ਸ਼ਾਮਿਲ ਹੋਇਆਂ ਸੰਗਤਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਨਿਰੋਲ ਜਾਪ ਤੇ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਤੇ ਕੀਰਤਨ ਕਰਦੇ ਹੋਏ ਅਤੇ ਗੁਰਬਾਣੀ ਨਾਲ ਜੁੜਦੇ ਹੋਏ ਸ੍ਰੀ ਹੇਮਕੁੰਡ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਲਈ ਵਧਦੇ ਜਾਂਦੇ ਹਨ ਤੇ ਨਾਲ ਨਾਲ ਹੋਰ ਵੀ ਸੰਗਤਾਂ ਇਸ ਯਾਤਰਾ ਦਾ ਹਿਸਾ ਬਣਦੀਆਂ ਜਾਂਦੀਆਂ ਹਨ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਇਸ ਅਲੌਕਿਕ ਯਾਤਰਾ ਦੇ ਦਰਸ਼ਨ ਜਤਿੰਦਰ ਕੁਮਾਰ ਤੇ ਕ੍ਰਿਸ਼ਨ ਗੋਪਾਲ ਰਾਹੀਂ ਆਲ 2 ਨਿਊਜ਼ ਦੇ ਮਾਧਿਅਮ ਰਾਹੀਂ ਅਸੀਂ ਕਰਵਾਉਣ ਜਾ ਰਹੇ ਹਾਂ।  ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ।