ਬੀਰਮਪੁਰ ਸਕੂਲ ਦਾ ਮੈਟ੍ਰਿਕ ਬੋਰਡ ਨਤੀਜਾ ਰਿਹਾ ਸੌ ਪ੍ਰਤੀਸ਼ਤ

ਗੁਰਪ੍ਰੀਤ ਕੌਰ 93.69 ਅੰਕਾਂ ਨਾਲ ਰਹੀ ਅੱਵਲ

ਬੀਰਮਪੁਰ ਸਕੂਲ ਦਾ ਮੈਟ੍ਰਿਕ ਬੋਰਡ ਨਤੀਜਾ ਰਿਹਾ  ਸੌ ਪ੍ਰਤੀਸ਼ਤ

ਅੱਡਾ ਸਰਾਂ  (ਜਸਵੀਰ ਕਾਜਲ  )
       

  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿੱਦਿਅਕ ਸੈਸ਼ਨ 2021-22 ਦੇ ਐਲਾਨ ਕੀਤੇ ਗਏ ਮੈਟ੍ਰਿਕ ਸ਼੍ਰੇਣੀ ਦੇ ਬੋਰਡ ਨਤੀਜੇ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ (ਟਾਂਡਾ ) ਦਾ ਨਤੀਜਾ ਇਸ ਸਾਲ ਵੀ ਸੌ ਪ੍ਰਤੀਸ਼ਤ ਰਿਹਾ। ਸਕੂਲ ਦੇ ਇੰਚਾਰਜ ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੋਰਡ  ਮੈਟ੍ਰਿਕ ਪ੍ਰੀਖਿਆ ਵਿੱਚ ਅਪੀਅਰ ਹੋਏ ਸਾਰੇ ਹੀ 26 ਵਿਦਿਆਰਥੀ  ਚੰਗੇ ਅੰਕ ਲੈ ਕੇ ਪਾਸ ਹੋਏ ਹਨ ਜਿਨ੍ਹਾਂ ਵਿੱਚੋਂ 25 ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ।

ਸਕੂਲ ਦੇ ਹੋਣਹਾਰ ਵਿਦਿਆਰਥੀਆਂ  ਗੁਰਪ੍ਰੀਤ ਕੌਰ ਸਪੁੱਤਰੀ ਕਰਨੈਲ ਸਿੰਘ ਨੇ 93.69% ਅੰਕ ਪ੍ਰਾਪਤ ਕਰਕੇ ਪਹਿਲਾ, ਪ੍ਰਤਿਬਾ ਸਿੰਘ ਸਪੁੱਤਰੀ ਸੁਖਵਿੰਦਰ ਸਿੰਘ ਨੇ 87.07% ਅੰਕ ਪ੍ਰਾਪਤ ਕਰਕੇ ਦੂਸਰਾ, ਆਂਚਲ ਸਿੱਧੂ ਸਪੁੱਤਰੀ ਗੁਰਦੀਪ ਸਿੰਘ ਨੇ 84.61% ਅੰਕ ਪ੍ਰਾਪਤ ਕਰਕੇ ਅਤੇ ਦਮਨਪ੍ਰੀਤ ਕੌਰ ਸਪੁੱਤਰੀ  ਹਰਜਿੰਦਰ ਸਿੰਘ ਨੇ 84.61% ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਐਸ.ਐਮ.ਸੀ  ਚੇਅਰਮੈਨ ਸ. ਹਰਜਿੰਦਰ ਸਿੰਘ ਨੇ ਕਿਹਾ ਕਿ  ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਸਖ਼ਤ  ਮਿਹਨਤ ਨੂੰ ਜਾਂਦਾ ਹੈ  ਜਿਨ੍ਹਾਂ ਨੇ ਮਿਹਨਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਫੋਟੋ ਕੈਪਸ਼ਨ :
 ਮੈਟ੍ਰਿਕ ਬੋਰਡ ਪ੍ਰੀਖਿਆ ਵਿੱਚੋਂ  ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਸ.ਸ.ਸ.ਸ ਬੀਰਮਪੁਰ ਦੇ ਵਿਦਿਆਰਥੀ।