ਰਾਜੇਸ਼ ਕੁਮਾਰ ਦੇ ਚਾਰਜ ਸੰਭਾਲਣ ਤੇ ਸ਼ਰਾਰਤੀ ਅਨਸਰਾਂ ਅਤੇ ਅਮਲੀਆਂ ਨੂੰ ਪਈਆਂ ਭਾਜੜਾਂ
ਰਾਜੇਸ਼ ਕੁਮਾਰ ਦੇ ਚਾਰਜ ਸੰਭਾਲਣ ਤੇ ਸ਼ਰਾਰਤੀ ਅਨਸਰਾਂ ਅਤੇ ਅਮਲੀਆਂ ਨੂੰ ਪਈਆਂ ਭਾਜੜਾਂ
ਅੱਡਾ ਸਰਾਂ ਜਸਵੀਰ ਕਾਜਲ - ਟਾਂਡਾ ਅਧੀਨ ਪੈਂਦੀ ਚੌਕੀ ਅੱਡਾ ਸਰਾਂ ਦਾ ਏ ਐੱਸ ਆਈ ਰਾਜੇਸ਼ ਕੁਮਾਰ ਦੇ ਚਾਰਜ ਸੰਭਾਲਣ ਉਪਰੰਤ ਇਲਾਕੇ ਵਿੱਚ ਮਨਚਲੇ ਭੂੰਡ ਆਸ਼ਕਾਂ ਅਤੇ ਅਮਲੀਆਂ ਨੂੰ ਪਈਆਂ ਭਾਜੜਾਂ ਅਤੇ ਇਲਾਕੇ ਵਿੱਚ ਕ੍ਰਾਈਮ ਨੂੰ ਠੱਲ੍ਹ ਪਈ ਹੈ ਆਮ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਅਮਨ ਸ਼ਾਂਤੀ ਬਣੀ ਹੋਈ ਹੈ ਅਤੇ ਚੋਰ ਵੀ ਕਿਧਰੇ ਨਜ਼ਰ ਨਹੀਂ ਆਉਂਦੇ ਹਨ ਇਸ ਸਬੰਧੀ ਇੰਚਾਰਜ ਰਾਜੇਸ਼ ਕੁਮਾਰ ਏ ਐੱਸ ਆਈ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਲਾਕਾ ਅੱਡਾ ਸਰਾਂ ਅਤੇ ਇਲਾਕੇ ਵਿਚ ਪੁਲੀਸ ਗਸ਼ਤ ਤੇਜ਼ ਕਰ ਦਿੱਤੀ ਹੈ ਉਨ੍ਹਾਂ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਕਿਹਾ ਉਹ ਬਖਸ਼ੇ ਨਹੀਂ ਜਾਣਗੇ ਉਨ੍ਹਾਂ ਕਿਹਾ ਇਲਾਕੇ ਵਿਚ ਅਮਨ ਸ਼ਾਂਤੀ ਆਪਸੀ ਪਿਆਰ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ ਇਸ ਮੌਕੇ ਏ ਐੱਸ ਆਈ ਹਰਜਿੰਦਰ ਸਿੰਘ ਏ ਐੱਸ ਆਈ ਗੁਰਮੀਤ ਸਿੰਘ ਏ ਐੱਸ ਆਈ ਕੁਲਦੀਪ ਸਿੰਘ ਪਰਗਟ ਸਿੰਘ ਆਦਿ ਹਾਜ਼ਰ ਸਨ