ਨਰਿਆਲਾ ਵਿਖੇ ਹੋਈ ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਮਹੀਨਾਵਾਰ ਮੀਟਿੰਗ, ਚੌਹਾਨ
ਨਰਿਆਲਾ ਵਿਖੇ ਹੋਈ ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਮਹੀਨਾਵਾਰ ਮੀਟਿੰਗ, ਚੌਹਾਨ
ਅੱਡਾ ਸਰਾ (ਜਸਵੀਰ ਕਾਜਲ )
ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਪਿੰਡ ਨਰਿਆਲ ਵਿੱਚ ਇਕਾਈ ਪ੍ਰਧਾਨ ਜਗਜੀਤ ਸਿੰਘ ਸੋਢੀ, ਬਲਕਾਰ ਸਿੰਘ, ਹਰਮਿੰਦਰ ਸਿੰਘ ਮੋਨੂੰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ,ਸੀ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਪਿਰਥੀਪਾਲ ਸਿੰਘ ਗੁਰਾਇਆ ਸਤਪਾਲ ਸਿੰਘ ਮਿਰਜ਼ਾਪੁਰ ਪਹੁੰਚੇ ਜਿਸ ਵਿੱਚ ਅਹਿਮ ਮੁਦਿਆਂ ਤੇ ਗੱਲਬਾਤ ਹੋਈ ਜਿਸ ਵਿੱਚ ਗੁੱਜਰ ਭਾਈਚਾਰੇ ਵਲੋਂ ਆਪਣੇ ਪਸ਼ੂਆਂ ਨੂੰ ਸੜਕਾਂ ਉੱਪਰ ਖੁੱਲ੍ਹੇ ਛੱਡ ਕੇ ਚਾਰਨ ਤੇ ਫਸਲਾਂ ਦੇ ਕੀਤੇ ਨੁਕਸਾਨ ਨੂੰ ਰੋਕਣ ਲਈ ਪੁਲਿਸ ਵਿਭਾਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਪਰਚੇ ਦਰਜ ਕਰੇ, ਕੇਂਦਰ ਸਰਕਾਰ ਵਲੋਂ ਗੰਨੇ ਦੇ ਰੇਟ ਵਿੱਚ ਪੰਦਰਾ ਰੁਪਏ ਦਾ ਵਾਧਾ਼ ਕੀਤਾ ਗਿਆ ਪ੍ਰੰਤੂ ਪੰਜਾਬ ਸਰਕਾਰ ਇਸ ਤੇ ਚੁੱਪ ਧਾਰੀ ਬੈਠੀ ਹੈ ਪੰਜਾਬ ਸਰਕਾਰ ਗੰਨੇ ਦੇ ਰੇਟ ਵਿੱਚ ਚਾਲੀ ਰੁਪਏ ਵਾਧਾ ਕਰਕੇ ਨੋਟੀਫ਼ਿਕੇਸ਼ਨ ਜਾਰੀ ਕਰੇ, ਕਾਂਗਰਸ ਸਰਕਾਰ ਵੇਲੇ ਸਾਰੇ ਕਿਸਾਨਾਂ ਦੇ ਕਰਜ ਮੁਆਫੀ ਦਾ ਫੈਸਲਾ ਪੰਜਾਬ ਸਰਕਾਰ ਵੱਲੋਂ ਕੀਤਾ ਸੀ ਪਰੰਤੂ ਕੁਝ ਕਿਸਾਨਾਂ ਦੇ ਕਰਜ਼ੇ ਤਾਂ ਮੁਆਫ ਕਰ ਦਿੱਤੇ ਕਾਫੀ ਕਿਸਾਨਾਂ ਬੈਂਕਾਂ ਵਿਚ ਡਿਫਾਲਟਰ ਹੋ ਗਏ ਤੇ ਕਰਜ਼ੇ ਦੀ ਮਾਰ ਹੇਠ ਆਏ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਡਿਫਾਲਟਰ ਕਿਸਾਨਾਂ ਦੀ ਬਾਂਹ ਫੜੇ , ਨਕਲੀ ਬੀਜ ਤੇ ਕੀਟਨਾਸ਼ਕ ਦਵਾਈਆਂ ਤੇ ਸਰਕਾਰ ਨਕੇਲ ਪਾਵੇ, ਕਣਕ ਦੀ ਫ਼ਸਲ ਦੇ ਖ਼ਰਾਬੇ ਦਾ ਪੰਜਾਬ ਸਰਕਾਰ ਤੁਰੰਤ ਮੁਆਵਜ਼ਾ ਐਲਾਨ ਕਰੇ, ਖੰਡ ਮਿੱਲਾਂ ਨੂੰ ਇੱਕ ਨਵੰਬਰ ਨੂੰ ਚਾਲੂ ਕੀਤਾ ਜਾਵੇ ਇਸ ਦਾ ਨੋਟੀਫ਼ਿਕੇਸ਼ਨ ਸਰਕਾਰ ਇੱਕ ਮਹੀਨਾ ਪਹਿਲਾਂ ਜਾਰੀ ਕਰੇ ਤਾਂ ਜੋ ਕਿਸਾਨ ਲੇਬਰ ਦਾ ਪ੍ਰਬੰਧ ਕਰ ਸਕਣ ਸਾਰੇ ਮੁਦਿਆਂ ਤੇ ਹਾਉਸ ਵਲੋਂ ਪ੍ਰਵਾਨਗੀ ਦੇ ਕੇ ਪਾਸ ਕੀਤਾ ਗਿਆ ਜੇਕਰ ਸਰਕਾਰ ਨੇ ਉਪਰੋਕਤ ਮਸਲਿਆਂ ਵੱਲ ਧਿਆਨ ਨਾਂ ਦਿੱਤਾ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਇਸ ਮੋਕੇ ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਜਰਨੈਲ ਸਿੰਘ ਬਾਬਕ, ਸੁਖਜਿੰਦਰ ਸਿੰਘ ਕੰਧਾਲੀ, ਰਾਜ ਵਿਰਕ ਟਾਂਡਾ, ਗੁਰਪ੍ਰੀਤ ਸਿੰਘ ਸੰਧੂ, ਜਸਪ੍ਰੀਤ ਟਾਂਡਾ, ਮਿੱਕੀ ਪੰਡੋਰੀ, ਹਰਦਿਆਲ ਸਿੰਘ ਦੇਹਰੀਵਾਲ, ਬਲਵਿੰਦਰ ਬੈਸ, ਪਰਮਿੰਦਰ ਸਿੰਘ ਸਮਰਾ,ਬਲੀ ਸਿੰਘ ਧੂਤ, ਪਰਮਿੰਦਰ ਸਿੰਘ ਮੱਲੇਵਾਲ, ਸੁਖਵੀਰ ਕੌਰ ਮਾਗਟ, ਕਰਮਜੀਤ ਜਾਜਾ, ਗੁਰਜੀਤ ਸਿੰਘ, ਗੁਰਪ੍ਰੀਤ ਤੱਲਾ, ਹਰਭਜਨ ਸਿੰਘ ਰਾਪੁਰ, ਕੁਲਵਿੰਦਰ ਸਿੰਘ ਟਾਂਡਾ, ਰਣਜੀਤ ਸਿੰਘ ਰਾਣਾ ਚੋਟਾਲਾ, ਕੁਲਵਿੰਦਰ ਸਿੰਘ ਕੰਧਾਲੀ, ਸੁਖਦੇਵ ਜਾਜਾ, ਮੰਤਰੀ ਜਾਜਾ,ਜਸ ਖੁਣਖੁਣ ਆਦਿ