ਬਾਬਾ ਯੂਸਵ ਸ਼ਾਹ ਦਾ, ਸਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਸੰਪੰਨ
ਬਾਬਾ ਯੂਸਵ ਸ਼ਾਹ ਦਾ, ਸਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਸੰਪੰਨ
ਅੱਡਾ ਸਰਾਂ 23 ਜੂਨ 2022 ( ਜਸਵੀਰ ਕਾਜਲ )ਬਾਬਾ ਯੂਸਵ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਜ਼ਿਲਾ ਹੁਸ਼ਿਆਰਪੁਰ ਬੁਲੋਵਾਲ ਤੋਂ ਭੋਗਪੁਰ ਰੋਡ ਤੇ ਪਿੰਡ ਨੰਦਾਚੌਰ ਵਿਖ਼ੇ ਬਹੁਤ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਕਰਵਾਇਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ 22 ਜੂਨ ਨੂੰ ਚਿਰਾਗ਼ ਰੋਸ਼ਨ ਕੀਤੇ ਗਏ ਤੇ ਮਹਿੰਦੀ ਦੀ ਰਸਮ ਕੀਤੀ ਗਈ,23 ਜੂਨ ਨੂੰ ਪੀਰਾਂ ਦੀ ਚਾਦਰ ਦੀ ਰਸਮ ਕੀਤੀ ਗਈ ਤੇ ਝੰਡਾ ਝੜਾਇਆ ਗਿਆ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ, ਨਿਆਜ ਨੂੰ ਭੋਗ ਲਗਾ ਕੇ ਨਿਆਜ ਸੰਗਤਾਂ ਵਿੱਚ ਵਰਤਾਈ ਗਈ ਅਤੁਟ ਲੰਗਰ ਲਗਾਏ ਗਏ 23 ਜੂਨ ਨੂੰ ਸੂਫ਼ੀਆਨਾ ਮਹਿਫਲ ਦੀ ਸ਼ੁਰੂਆਤ ਵਿੱਚ ਗਾਇਕ ਅਤੇ ਗੀਤਕਾਰ H S ਬੇਗ਼ਮਪੁਰੀ ਐਂਡ ਪਾਰਟੀ ਨੇ 11 ਵਜੇ ਤੋਂ 12:30 ਵਜੇ ਹਾਜ਼ਰੀ ਲਗਾਈ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਬਹੁਤ ਪਿਆਰ ਸਤਿਕਾਰ ਮਿਲਿਆ,ਉਪਰੰਤ ਆਦਮਪੁਰ ਨੇੜੇ ਪਿੰਡ ਧੀਰੋਵਾਲ ਦੀ ਸਾਗਰ ਸ਼ੰਮੀ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਕੀਤਾ ਗਿਆ 23 ਜੂਨ ਰਾਤ
ਦੀ ਸੂਫ਼ੀਆਨਾ ਮਹਿਫਲ ਵਿੱਚ ਕਵਾਲ ਕੁਲਦੀਪ ਕਾਦਰ ਐਂਡ ਪਾਰਟੀ,ਦੇਵ ਹਰਿਆਣਵੀ,ਆਸ਼ੀਸ਼ ਗਿੱਲ,ਵਿਨੋਦ ਆਦਮਪੁਰ, ਆਦਿ ਵਲੋਂ ਹਾਜ਼ਰੀਆਂ ਲਗਾਈਆਂ ਗਈਆਂ,ਉਨਾਂ ਦੱਸਿਆ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸੰਤ ਪ੍ਰੀਤਮ ਦਾਸ ਜੀ, ਅਤੇ ਹੋਰ ਮਹਾਪੁਰਸ਼ ਪਹੁੰਚੇ ਜਿਨ੍ਹਾਂ ਵਿੱਚ ਸ਼ਾਮ 84 ਬਾਬਾ ਸ਼ਾਮੀ ਸ਼ਾਹ ਦਰਵਾਰ ਤੋਂ ਬਾਬਾ ਬਾਲੀ ਜੀ,ਬਾਬਾ ਬੱਬੂ ਜੀ ਭਗਵਾਨਪੁਰ ਵਾਲੇ ,ਨੈਨਾ ਮਹੰਤ ਜੀ,ਸਾਈਂ ਮੰਗਾ ਜੀ ਮਨਸੂਰ ਵਾਲੇ ਅਤੇ ਹੋਰ ਮਹਾਪੁਰਸ਼ ਮੌਜੂਦ ਸਨ ਇਸ ਮੌਕੇ ਗੱਦੀ ਨਸ਼ੀਨ ਬਾਬਾ ਸੋਹਣ ਲਾਲ ਜੀ, ,ਸਾਈਂ ਨਿੱਕਾ ਬਾਂਸਲ,ਕੁਲਤਾਰ ਸਿੰਘ ਬਾਂਸਲ,ਪਰਮਜੀਤ ਵਿਰਦੀ,ਸੁਰਿੰਦਰ ਸਿੰਘ, ਮਨੀ, ਪ੍ਰਵਾ, ਮਨਜੀਤ ਬਾਂਸਲ,ਇੰਦਰਜੀਤ, ਸ਼ਿੰਦਾ ਆਦਿ ਤੇ ਹੋਰ ਬਹੁਤ ਸੰਗਤਾਂ ਹਾਜਰ ਸਨ ਇਹ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਕੀਤਾ ਗਿਆ