ਸੰਤ ਨਰਾਇਣ ਦਾਸ ਜੀ ਦੀ ਬਰਸੀ ਸਮਾਗਮ ਅਤੇ ਜੋੜ ਮੇਲਾ ਸ਼ਰਧਾਪੂਰਵਕ ਹੋਇਆ ਸੰਪੰਨ

ਜਲੰਧਰ ,ਕਰਤਾਰਪੁਰ ਅਤੇ ਹੁਸ਼ਿਆਰਪੁਰ ਦੇ ਕਈ ਪਿੰਡਾਂ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਹੋਈਆ ਸੰਗਤਾਂ ਨਤਮਸਤਕ

ਸੰਤ ਨਰਾਇਣ ਦਾਸ ਜੀ ਦੀ ਬਰਸੀ ਸਮਾਗਮ ਅਤੇ ਜੋੜ ਮੇਲਾ ਸ਼ਰਧਾਪੂਰਵਕ ਹੋਇਆ ਸੰਪੰਨ
mart daar

ਅੱਡਾ ਸਰਾਂ ੨੪ ਜੂਨ  ( ਜਸਵੀਰ ਕਾਜਲ  )

ਪਿੰਡ ਕੰਧਾਲਾ ਜੱਟਾਂ ਵਿਚ ਸਥਿਤ ਬ੍ਰਹਮਗਿਆਨੀ ਸੰਤ 108 ਬਾਬਾ ਨਰਾਇਣ ਦਾਸ ਜੀ ਦੀ ਬਰਸੀ ਸਮਾਗਮ ਅਤੇ ਜੋੜ ਮੇਲਾ  ਬਾਬਾ ਹਰਭਜਨ ਦਾਸ ਜੀ ਅਤੇ ਨਗਰ ਕੰਧਾਲਾ ਜੱਟਾਂ ਦੀਆਂ ਸੰਗਤਾਂ ਦੀ   ਅਗਵਾਈ ਵਿੱਚ ਕਰਵਾਇਆ ਗਿਆ  । ਬਾਬਾ ਹਰਭਜਨ ਦਾਸ ਜੀ ਨੇ ਦੱਸਿਆ ਕਿ ਸ੍ਰੀ   ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਗੁਰੂ ਕਾ ਕੀਰਤਨ ਨਾਮਵਰ ਕੀਰਤਨੀ ਜੱਥੇ ਅਤੇ ਢਾਡੀ ਜੱਥਿਆਂ ਨੇ ਕੀਰਤਨ ਕੀਤਾ     ਅਤੇ  ਉਨ੍ਹਾਂ   ਨੇ ਗੁਰੂਬਾਣੀ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋਡ਼ਿਆ  ।ਇਸ ਮੌਕੇ  ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਅਤੇ ਡਾ ਬੀ ਆਰ ਅੰਬੇਡਕਰ ਯੂਥ ਕਲੱਬ ਰਜਿਸਟਰ ਕੰਧਾਲਾ ਜੱਟਾਂ ਅਤੇ ਸਮੂਹ ਨਗਰ ਦੀਆਂ ਸੰਗਤਾਂ ਨੇ  ਠੰਢੇ ਮਿੱਠੇ ਜਲ ਦੀਆਂ ਛਬੀਲਾਂ  ਲਗਾਈਆਂ ਅਤੇ ਭੋਗ ਪੈਣ ਉਪਰੰਤ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਤ  ਬਾਬਾ ਨਰਾਇਣ ਦਾਸ ਜੀ ਅਤੇ ਸੰਤ ਬਾਬਾ ਮਹਿੰਦਰ ਦਾਸ ਜੀ ਦੇ ਸੇਵਕ  ,ਜਲੰਧਰ, ਕਰਤਾਰਪੁਰ ਹੁਸ਼ਿਆਰਪੁਰ ,ਗੁਰਦਾਸਪੁਰ, ਆਦਿ ਜ਼ਿਲ੍ਹਿਆਂ ਦੇ  ਕਈ ਪਿੰਡਾਂ ਵਿਚੋਂ ਅਤੇ ਸਮੂਹ ਨਗਰ ਕੰਧਾਲਾ ਜੱਟਾਂ ਦੀਆਂ   ਸੰਗਤਾਂ ਉਨ੍ਹਾਂ ਦੀ ਬਰਸੀ ਮੌਕੇ ਪਹੁੰਚ ਕੇ ਨਤਮਸਤਕ ਹੋਈਆਂ  , 
  ਇਸ ਮੌਕੇ  ਸੰਤ ਨਰੇਸ਼ ਗਿਰ  ਜੀ ਨੰਗਲ ਖੂੰਗਾ , ਸਰਪੰਚ  ਜੋਗਿੰਦਰ ਸਿੰਘ ਹੀਰ ਪ੍ਰਧਾਨ, ਸੂਬੇਦਾਰ ਗੁਰਮੇਲ ਸਿੰਘ  ,ਸੰਤੋਖ ਸਿੰਘ ਨਰਿਆਲ  ,ਸਟੇਜ ਸਕੱਤਰ ਪ੍ਰਿੰਸੀਪਲ ਡਾ ਅਰਮਨਪ੍ਰੀਤ ਸਿੰਘ  ,ਲਾਡੀ ਟੈਂਟ ਹਾਊਸ  ,ਦੀਪਾ ਕਰਤਾਰਪੁਰ  ,ਅਤੇ ਪੂਰੇ ਨਗਰ ਕੰਧਾਲਾ ਜੱਟਾਂ   ਦੇ  ਸਮੂਹ ਨੌਜਵਾਨ  ਸੇਵਾਦਾਰ ਹਾਜ਼ਰ ਸਨ  ।