ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ ਦਾ ਸਿਆਸੀ ਕੱਦ ਵਧਿਆ

ਪੁਰਾਣੇ ਸਾਥੀ ਰਾਜੀਵ ਸ਼ਰਮਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਵਾਇਆ

ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ ਦਾ ਸਿਆਸੀ ਕੱਦ ਵਧਿਆ
mart daar

ਫ਼ਤਿਹਗੜ੍ਹ ਚੂੜੀਆਂ/ ਬਿਉਰੋ / ਅੱਜ ਸਥਾਨਕ ਕਸਬੇ ਵਿਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸੀ ਐਮ ਸ੍ਰ ਭਗਵੰਤ ਸਿੰਘ ਮਾਨ ਦੀ ਪੁਰਾਣੇ ਵਰਕਰਾਂ ਨੂੰ ਸਨਮਾਨ ਦੇਣ ਦੀ ਰਣਨੀਤੀ ਤੇ ਅਮਲ ਕਰਦੇ ਹੋਏ ਗੁਰਦਾਸਪੁਰ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਰਾਜੀਵ ਸ਼ਰਮਾ ਨੇ ਆਪਣੇ ਸਾਥੀ ਅਤੇ ਪਾਰਟੀ ਦੇ ਪੁਰਾਣੇ ਵਲੰਟੀਅਰ ਰਾਜੀਵ ਸ਼ਰਮਾ ਰਾਜੂ ਨੂੰ ਮਾਰਕੀਟ ਕਮੇਟੀ ਫ਼ਤਿਹਗੜ੍ਹ ਚੂੜੀਆਂ ਦਾ ਚੇਅਰਮੈਨ ਬਣਵਾ

 ਕੇ ਆਪਣੀ ਸਿਆਸੀ ਤਾਕਤ ਵਿੱਚ ਵਾਧਾ ਕੀਤਾ। ਇਸ ਮੌਕੇ ਨਵਨਿਯੁਕਤ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀਵ ਸ਼ਰਮਾ ਰਾਜੂ ਨੂੰ ਵਧਾਈ ਦਿੰਦੇ ਹੋਏ ਤਰਲੋਕ ਸਿੰਘ ਭਾਗੋਵਾਲ, ਸੇਠੀ ਸ਼ਰਮਾਂ, ਇੰਦਰਜੀਤ ਪੁਰਬਾ, ਮਦਨ ਲਾਲ, ਸੋਰਵ ਸ਼ਰਮਾ, ਸਤਨਾਮ ਸਿੰਘ,  ਕਿਸ਼ਨ ਕੁਮਾਰ ਗਾਮਾ, ਕੌਂਸਲਰ ਰਾਜੀਵ ਸੋਨੀ, ਲਖਵਿੰਦਰ ਸਿੰਘ ਬੱਲ, ਸਚਿਨ ਪਾਂਧੀ, ਰਾਘਵ ਸੋਨੀ, ਰਸ਼ਪਾਲ ਸਿੰਘ ਕਾਹਲੋ, ਸੁਖਵਿੰਦਰ ਸਿੰਘ ਚੋਲੀਆ, ਕੇਵਲ ਕਿਸ਼ਨ, ਰਾਮ ਸਿੰਘ, ਕੇਵਲ ਮਸੀਹ, ਅਮਰਜੀਤ ਦਿਓ, ਕੁਲਵੰਤ ਸਿੰਘ ਵਿਰਦੀ, ਤੇਜਵਿੰਦਰ ਰੰਧਾਵਾ, ਬਲਜੀਤ ਸਿੰਘ ਚੌਹਾਨ, ਟਿੰਕੂ ਬੱਲ, ਅਨੂਪ ਜਨੋਤਰਾ, ਧਰਮਪਾਲ ਜੋਸ਼ੀ,ਸਲੀਮ ਮਸੀਹ ਅਤੇ ਭੋਲਾ ਰਾਜਪੂਤ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਇੱਕ ਪੁਰਾਣੇ ਵਰਕਰ ਅਤੇ ਸਧਾਰਨ ਪਰਿਵਾਰ ਦੇ ਵਿਅਕਤੀ ਨੂੰ ਇਹ ਸਨਮਾਨ ਦੇ ਕੇ ਸਾਬਤ ਕੀਤਾ ਹੈ ਕਿ ਇਹ ਪਾਰਟੀ ਵਾਕਿਆ ਹੀ ਆਮ ਲੋਕਾਂ ਦੀ ਪਾਰਟੀ ਹੈ। ਉਕਤ ਆਗੂਆਂ ਨੇ ਪਾਰਟੀ ਹਾਈਕਮਾਂਡ ਦੇ ਨਾਲ ਲੋਕ ਸਭਾ ਇੰਚਾਰਜ ਚੇਅਰਮੈਨ ਰਾਜੀਵ ਸ਼ਰਮਾਂ ਦਾ ਵੀ ਧੰਨਵਾਦ ਕੀਤਾ, ਜਿਹਨਾਂ ਨੇ ਰਾਜੂ ਸ਼ਰਮਾ ਨੂੰ ਇਸ ਮੁਕਾਮ ਤੱਕ ਪਹੁੰਚਾ ਕੇ ਫ਼ਤਿਹਗੜ੍ਹ ਚੂੜੀਆਂ ਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ।