ਪਿੰਡ ਮੂਨਕਾ ਵਿਖੇ ਲਗਾਏ ਫ੍ਰੀ ਮੈਡੀਕਲ ਕੈਂਪ ਦਾ ਮਨਜੀਤ ਦਸੂਹਾ ਨੇ ਕੀਤਾ ਉਦਘਾਟਨ।
ਪਿੰਡ ਮੂਨਕਾ ਵਿਖੇ ਲਗਾਏ ਫ੍ਰੀ ਮੈਡੀਕਲ ਕੈਂਪ ਦਾ ਮਨਜੀਤ ਦਸੂਹਾ ਨੇ ਕੀਤਾ ਉਦਘਾਟਨ।
ਅੱਡਾ ਸਰਾਂ ( ਜਸਵੀਰ ਕਾਜਲ )
ਸੰਤ ਬਾਬਾ ਰੰਗੀ ਰਾਮ ਚੈਰੀਟੇਬਲ ਹਸਪਤਾਲ ਜਾਜਾ ਵੱਲੋ ਪਿੰਡ ਮੂਨਕ ਖੁਰਦ ਵਿਖੇ ਯੂਥ ਆਗੂ ਤੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ ਦੀ ਅਗਵਾਈ ਵਿੱਚ ਵਿਸਾਲ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਕਰੀਬ 200 ਮਰੀਜ਼ਾ ਦਾ ਚੈਕਅੱਪ ਕਰਨ ਉਪਰੰਤ ਫ੍ਰੀ ਦਵਾਈਆ ਦਿੱਤੀਆ ਗਈਆ। ਇਸ ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਵਿਸੇਸ਼ ਤੌਰ ਤੇ ਪਹੁੰਚੇ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਉੜਮੁੜ ਟਾਂਡਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਨੇ ਕੀਤਾ। ਤੇ ਪ੍ਰਬੰਧਕਾ ਤੇ ਡਾਕਟਰਾ ਦੀ ਟੀਮ ਦੀ ਸਲਾਘਾ ਕਰਦਿਆ ਕਿਹਾ ਕਿ ਇਹੋ ਅਜਿਹੇ ਮੈਡੀਕਲ ਕੈਂਪ ਲਗਾਉਣੇ ਬਹੁਤ ਹੀ ਲੋਕ ਭਲਾਈ ਦਾ ਕੰਮ ਹੈ। ਜਿਸ ਨਾਲ ਲੋੜਵੰਦ ਮਰੀਜਾ ਨੂੰ ਲਾਭ ਮਿਲਦਾ ਹੈ। ਇਸ ਮੌਕੇ ਡਾਕਟਰ ਜਗਜੀਤ ਸਿੰਘ ਤੇ ਉਹਨਾ ਦੀ ਸਾਰੀ ਟੀਮ ਨੇ ਬਾਖੂਬੀ ਮਰੀਜ਼ਾ ਦਾ ਚੈਕਅੱਪ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਮੂਨਕ ਨੇ ਡਾਕਟਰਾ ਦੀ ਟੀਮ ਤੇ ਸੰਤ ਬਾਬਾ ਰੰਗੀ ਰਾਮ ਚੈਰੀਟੇਬਲ ਹਸਪਤਾਲ ਜਾਜਾ ਦਾ ਧੰਨਵਾਦ ਕੀਤਾ। ਤੇ ਹਰ ਤਰਾ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ,ਸਾਬਕਾ ਸਰਪੰਚ ਤੀਰਥ ਸਿੰਘ ਮੂਨਕ, ਪਰਮਜੀਤ ਸਿੰਘ ਪੰਮੀ, ਜਥੇਦਾਰ ਮਲਕੀਤ ਸਿੰਘ, ਪੰਚ ਅਮਰਜੀਤ ਸਿੰਘ, ਸਰਬਜੀਤ ਸਿੰਘ ਮੋਮੀ, ਸੂਬੇਦਾਰ ਬਲਵਿੰਦਰ ਸਿੰਘ, ਪੰਚ ਮੋਹਨਜੀਤ ਸਿੰਘ, ਪੰਚ ਮਨਪ੍ਰੀਤ ਕੌਰ, ਪੰਚ ਰਾਜਵਿੰਦਰ ਕੌਰ, ਗਿਆਨੀ ਅਮਰਜੀਤ ਸਿੰਘ, ਅਵਤਾਰ ਸਿੰਘ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਲੱਬੀ, ਇੰਦਰਜੀਤ ਸਿੰਘ ਕਾਕਾ, ਜਸਪ੍ਰੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਕਾਕਾ, ਗੁਰਦੀਪ ਸਿੰਘ ਦੀਪਾ ਤੋ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ--ਪਿੰਡ ਮੂਨਕ ਖੁਰਦ ਵਿਖੇ ਲਗਾਏ ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਮੌਕੇ ਮਨਜੀਤ ਸਿੰਘ ਦਸੂਹਾ, ਸੁਖਵਿੰਦਰ ਸਿੰਘ ਮੂਨਕ।